ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਨਗਰੋਟਾ ‘ਚ ਸੁਰੰਗ ਦੇ ਰਸਤੇ ਭਾਰਤ ‘ਚ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਭਾਰਤੀ ਜਵਾਨਾਂ ਨੇ ਅਸਫ਼ਲ ਕਰ ਦਿੱਤਾ। ਹੁਣ ਭਾਰਤੀ ਫ਼ੌਜ ਇਸ ਮਾਮਲੇ

Image Courtesy :jagbani(punjabkesari)

‘ਚ ਸਬੂਤ ਜੁਟਾਉਣ ‘ਚ ਲੱਗੀ ਹੋਈ ਹੈ। ਇਸ ਦੇ ਮੱਦੇਨਜ਼ਰ ਸੁਰੱਖਿਆ ਦਸਤੇ 200 ਮੀਟਰ ਲੰਬੀ ਇਸ ਸੁਰੰਗ ‘ਚ 150 ਫੁੱਟ ਤੱਕ ਰੇਂਗਦੇ ਹੋਏ ਪਹੁੰਚੇ। ਦੱਸ ਦੇਈਏ ਕਿ 19 ਨਵੰਬਰ ਨੂੰ ਨਗਰੋਟਾ ‘ਚ ਸੁਰੱਖਿਆ ਦਸਤਿਆਂ ਅਤੇ ਅੱਤਵਾਦੀਆਂ ਦਰਮਿਆਨ ਮੁਕਾਬਲਾ ਹੋਇਆ ਸੀ, ਜਿਸ ‘ਚ 4 ਅੱਤਵਾਦੀ ਢੇਰ ਕਰ ਦਿੱਤਾ ਗਏ ਸਨ। ਇਹ ਅੱਤਵਾਦੀ 26/11 ਵਰਗੇ ਹਮਲੇ ਨੂੰ ਅੰਜਾਮ ਦੇਣ ਲਈ ਨਾਪਾਕ ਯੋਜਨਾ ਲੈ ਕੇ ਭਾਰਤ ‘ਚ ਆਏ ਸਨ। ਮੁਕਾਬਲੇ ਤੋਂ ਬਾਅਦ ਫ਼ੌਜ ਚੌਕਸ ਹੋ ਗਈ ਹੈ ਅਤੇ ਸਰਹੱਦ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਦੇ ਡਾਇਰੈਕਟਰ ਜਨਰਲ ਰਾਕੇਸ਼ ਅਸਥਾਨਾ ਨੇ ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਸਾਂਬਾ ਅਤੇ ਰਾਜੌਰੀ ਸੈਕਟਰ ‘ਚ ਪਾਕਿਸਤਾਨ ਨਾਲ ਲੱਗਣ ਵਾਲੀ ਅੰਤਰਰਾਸ਼ਟਰੀ ਸਰਹੱਦ ‘ਤੇ ਗਸ਼ਤ ਵਧਾਉਣ ਦਾ ਆਦੇਸ਼ ਦਿੱਤਾ। ਸੁਰੱਖਿਆ ਦਸਤਿਆਂ ਵਲੋਂ ਗਸ਼ਤ ਵਧਾਉਣ ਦੇ ਪਿੱਛੇ ਦਾ ਮਕਸਦ ਉਨ੍ਹਾਂ ਸੁਰੰਗਾਂ ਦਾ ਪਤਾ ਲਗਾਉਣਾ ਹੈ, ਜਿਨ੍ਹਾਂ ਰਾਹੀਂ ਜੈਸ਼-ਏ-ਮੁਹੰਮਦ (ਜੇ.ਈ.ਐੱਮ.) ਦੇ 4 ਅੱਤਵਾਦੀ ਭਾਰਤ ‘ਚ ਦਾਖ਼ਲ ਹੋਏ ਸਨ। ਫਿਹਾਲ ਭਾਰਤੀ ਖੁਫ਼ੀਆ ਏਜੰਸੀਆਂ ਜੈਸ਼ ਦੇ ਚਾਰੇ ਅੱਤਵਾਦੀਆਂ ਦੇ ਨਾਂ ਅਤੇ ਟਰੈਕ ਲੱਭਣ ‘ਚ ਜੁਟੀਆਂ ਹੋਈਆਂ ਹਨ।
ਉੱਥੇ ਹੀ ਇਸ ਮਾਮਲੇ ਦੀ ਜਾਂਚ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਦੱਸਿਆ ਕਿ ਇਹ ਪੂਰੀ ਤਰ੍ਹਾਂ ਨਾਲ ਸਪੱਸ਼ਟ ਹੈ ਕਿ ਅੱਤਵਾਦੀਆਂ ਨੇ 19 ਨਵੰਬਰ ਦੀ ਰਾਤ ਬਾਹਰ ਨਿਕਲਣ ਤੋਂ ਪਹਿਲਾਂ ਸੁਰੰਗ ਦੇ ਅੰਦਰ ਹੀ ਲੁਕੇ ਹੋਏ ਸਨ। ਉਨ੍ਹਾਂ ਨੇ ਦੱਸਿਆ ਕਿ 173 ਬਟਾਲੀਅਨ ਦੇ ਕਮਾਂਡੈਂਟ ਰਾਠੌੜ ਨੇ ਉਨ੍ਹਾਂ ਨੇ ਦੱਸਿਆ ਕਿ ਜੈਸ਼ ਦੇ ਅੱਤਵਾਦੀਆਂ ਵਲੋਂ ਇਸਤੇਮਾਲ ਕੀਤੇ ਗਈ ਸੁਰੰਗ ‘ਚ ਸੁਰੱਖਿਆ ਫ਼ੋਰਸ ਦੇ ਜਵਾਨ ਕਰੀਬ 150 ਫੁੱਟ ਤੱਕ ਰੇਂਗਦੇ ਹੋਏ ਗਏ। ਇਸ ਦੌਰਾਨ ਜਵਾਨਾਂ ਨੂੰ ਉੱਥੇ ਬਿਸਕੁਟ ਦੇ ਪੈਕੇਟ ਅਤੇ ਹੋਰ ਖਾਣ ਵਾਲੀ ਸਮੱਗਰੀ ਦੇ ਰੈਪਰ ਮਿਲੇ। ਪੈਕੇਟ ‘ਤੇ ਲਾਹੌਰ ਸਥਿਤ ਕੰਪਨੀ ‘ਮਾਸਟਰ ਕੁਜੀਨ ਕਪਕੇਕ’ ਨਾਂ ਦਰਜ ਹੈ। ਇਸ ਤੋਂ ਇਲਾਵਾ ਪੈਕੇਟ ‘ਤੇ ਨਿਰਮਾਣ ਤਾਰੀਖ਼ ਮਈ 2020 ਅਤੇ ਐਕਸਪਾਇਟੀ ਤਾਰੀਖ਼ 17 ਨਵੰਬਰ 2020 ਲਿਖੀ ਹੈ। ਘਟਨਾਕ੍ਰਮ ਤੋਂ ਜਾਣੂੰ ਲੋਕਾਂ ਨੇ ਦੱਸਿਆ ਕਿ ਯਕੀਨੀ ਰੂਪ ਨਾਲ ਸਰਹੱਦ ਦੇ ਦੂਜੇ ਪਾਸੇ ਕਿਸੇ ਪਾਕਿਸਤਾਨੀ ਰੇਂਜਰ ਨੇ ਇਨ੍ਹਾਂ ਅੱਤਵਾਦੀਆਂ ਦੀ ਮਦਦ ਕੀਤੀ ਹੋਵੇਗੀ। ਖੁਫ਼ੀਆ ਜਾਣਕਾਰੀ ‘ਚ ਕਿਹਾ ਗਿਆ ਹੈ ਕਿ ਚਾਰੇ ਅੱਤਵਾਦੀਆਂ ਨੂੰ ਸ਼ਕਰਗੜ੍ਹ ਕੈਂਪ ਤੋਂ ਲਾਂਚ ਕੀਤਾ ਗਿਆ ਅਤੇ ਰਾਮਗੜ੍ਹ ਅਤੇ ਹੀਰਾਨਗਰ ਸੈਕਟਰਾਂ ਦਰਮਿਆਨ ਸਾਂਬਾ ਜ਼ਿਲ੍ਹੇ ਦੀ ਮਾਵਾ ਵੱਲ ਲਿਜਾਇਆ ਗਿਆ। ਪਿਕਅਪ ਪੁਆਇੰਟ ਜਟਵਾਲ ਪਿੰਡ ਸੀ, ਜੋ ਪਾਕਿਸਤਾਨ ਦੇ ਨਗਵਾਲ ‘ਚ ਆਉਂਦਾ ਹੈ।
ਹਾਲਾਂਕਿ 19 ਨਵੰਬਰ ਨੂੰ ਜੰਮੂ-ਕਸ਼ਮੀਰ ਦੇ ਨਗਰੋਟਾ ‘ਚ ਅੱਤਵਾਦੀਆਂ ਦੀ ਨਾਪਾਕ ਸਾਜਿਸ਼ ਨੂੰ ਸੁਰੱਖਿਆ ਦਸਤਿਆਂ ਨੇ ਅਸਫ਼ਲ ਕਰ ਦਿੱਤਾ। ਚਾਰੇ ਅੱਤਵਾਦੀਆਂ ਨੂੰ ਮੁਕਾਬਲੇ ‘ਚ ਢੇਰ ਕਰ ਦਿੱਤਾ ਗਿਆ। ਨਗਰੋਟਾ ਦੇ ਪੁਲਸ ਸਟੇਸ਼ਨ ‘ਚ ਇਸ ਘਟਨਾ ਬਾਰੇ ਮਾਮਲਾ ਦਰਜ ਕੀਤਾ ਗਿਆ ਹੈ। ਲਾਸ਼ਾਂ ਦੀ ਬਰਾਮਦਗੀ ਤੋਂ ਪਤਾ ਲੱਗਦਾ ਹੈ ਕਿ ਅੱਤਵਾਦੀਆਂ ਕੋਲ ਇਕ ਵੱਡੇ ਆਪਰੇਸ਼ਨ ਦੀ ਯੋਜਨਾ ਸੀ। ਉਨ੍ਹਾਂ ਕੋਲੋਂ 1.5 ਲੱਖ ਰੁਪਏ (ਭਾਰਤੀ ਕਰੰਸੀ), ਵਾਇਰ ਕੱਟਰ, ਚੀਨੀ ਬਲੈਕ ਸਟਾਰ ਪਿਸਤੌਲ, ਹੱਥਗੋਲੇ, ਰਾਈਫ਼ਲ ਅਤੇ ਵਿਸਫੋਟਕ ਤੋਂ ਇਲਾਵਾ ਨਾਈਟ੍ਰੋਸੇਲਿਊਲੋਜ ਫਿਊਲ ਤੇਲ, ਜਿਸ ਦੀ ਵਰਤੋਂ 2019 ਦੇ ਪੁਲਵਾਮਾ ਹਮਲੇ ‘ਚ ਵੀ ਕੀਤੀ ਗਈ ਸੀ, ਬਰਾਮਦ ਕੀਤਾ ਗਿਆ ਹੈ।

News Credit :jagbani(punjabkesari)