ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਨਿਊਜ਼ੀਲੈਂਡ ਪੁਲਿਸ ਦੀਵਾਲੀ ਮਨਾਉਂਦੀ ਦਿਖ ਰਹੀ ਹੈ ਨਿਊਜ਼ੀਲੈਂਡ ਦੇ ਮੁਲਾਜ਼ਮ ਬਾਲੀਵੁੱਡ ਗਾਣਿਆਂ ‘ਕੇ ਡਾਂਸ ਕਰਦੇ ਨਜ਼ਰ ਆ ਰਹੇ ਹਨ।

Image courtesy Abp Sanjha

ਨਿਊਜ਼ੀਲੈਂਡ: ਦੀਵਾਲੀ (Diwali) ਭਾਰਤ ਵਿਚ ਬਹੁਤ ਧੂਮਧਾਮ ਨਾਲ ਮਨਾਈ ਜਾਂਦੀ ਹੈ। ਦਰਅਸਲ, ਖੁਸ਼ੀ ਦਾ ਇਹ ਤਿਉਹਾਰ ਪੂਰੀ ਦੁਨੀਆ ਦੇ ਲੋਕਾਂ ਨੂੰ ਇੱਕਠਾ ਕਰ ਦਿੰਦਾ ਹੈ। ਸੋਸ਼ਲ ਮੀਡੀਆ ‘ਤੇ ਇਨ੍ਹਾਂ ਦਿਨਾਂ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ (Viral Video) ਹੋ ਰਹੀ ਹੈ, ਜਿਸ ਵਿਚ ਨਿਊਜ਼ੀਲੈਂਡ ਪੁਲਿਸ (New Zealand Police) ਦੀਵਾਲੀ ਮਨਾਉਂਦੀ ਦਿਖ ਰਹੀ ਹੈ। ਦੱਸ ਦਈਏ ਕਿ ਇਸ ਵੀਡੀਓ ‘ਚ ਨਿਊਜ਼ੀਲੈਂਡ ਪੁਲਿਸ ਬਾਲੀਵੁੱਡ ਗਾਣਿਆਂ ‘ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।

ਨਿਊਜ਼ੀਲੈਂਡ ਵਿੱਚ ਇੰਡੀਅਨ ਹਾਈ ਕਮਿਸ਼ਨ ਦੇ ਅਧਿਕਾਰਤ ਟਵਿੱਟਰ ਅਕਾਉਂਟ ਨੇ ਵੈਲਿੰਗਟਨ ਕੌਂਸਲ ਵਲੋਂ ਆਯੋਜਿਤ ਦੀਵਾਲੀ ਸਮਾਗਮ ਵਿੱਚ ਬਾਲੀਵੁੱਡ ਦੇ ਗਾਣਿਆਂ ‘ਤੇ ਡਾਂਸ ਪ੍ਰਫਾਰਮ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ। ਉਨ੍ਹਾਂ ਨੇ ਬਾਲੀਵੁੱਡ ਦੇ ਗਾਣੇ ‘ਕਰ ਗੇਂਈ ਚੂਲ’ ਅਤੇ ‘ਕਾਲਾ ਚਸ਼ਮਾ’ ‘ਤੇ ਡਾਂਸ ਕੀਤਾ।

ਵੇਖੋ ਵੀਡੀਓ:

https://www.facebook.com/watch/?v=258100222376877

ਵੀਡੀਓ ਵਿਚ ਪੁਲਿਸ ਅਧਿਕਾਰੀ ਜ਼ਬਰਦਸਤ ਡਾਂਸ ਕਰਦੇ ਦਿਖਾਈ ਦੇ ਸਕਦੇ ਹਨ।

ਨਿਊਜ਼ੀਲੈਂਡ ਵਿਚ ਭਾਰਤੀਆਂ ਅਤੇ ਭਾਰਤੀ ਮੂਲ ਦੇ ਲੋਕਾਂ ਦੀ ਵੱਡੀ ਆਬਾਦੀ ਹੈ। ਸਾਲ 2018 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਮੁਤਾਬਕ, ਨਿਊਜ਼ੀਲੈਂਡ ਵਿੱਚ ਫਿਜੀ ਇੰਡੀਅਨਜ਼ ਸਮੇਤ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ 2,30,000 ਤੋਂ ਪਾਰ ਹੈ, ਜੋ ਨਿਊਜ਼ੀਲੈਂਡ ਦੀ ਆਬਾਦੀ ਦਾ 4.7% ਹਿੱਸਾ ਬਣਦੇ ਹਨ।

News Credit ABP Sanjha