ਯੂਪੀ ਦੇ ਸ਼ਾਮਲੀ ਜ਼ਿਲ੍ਹੇ ‘ਚ ਇੱਕ ਕਿਸਾਨ ਦੇ ਖੇਤ ‘ਚ ਖੁਦਾਈ ਕਰਦੇ ਸਮੇਂ ਪੁਰਾਣੇ ਸਮੇਂ ਦੇ ਸੋਨੇ ਤੇ ਚਾਂਦੀ ਦੇ ਸਿੱਕੇ ਮਿਲੇ। ਪਿੰਡ ਦੇ ਲੋਕਾਂ ਨੂੰ ਐਤਵਾਰ ਨੂੰ ਮਿੱਟੀ ਨਾਲ ਭਰੀ ਟਰਾਲੀ ‘ਚੋਂ ਸਿੱਕੇ ਡਿੱਗਣ ‘ਤੇ ਇਸ ਬਾਰੇ ਪਤਾ ਲੱਗਿਆ।

Image courtesy Abp Sanjha

ਸ਼ਾਮਲੀ: ਯੂਪੀ ਦੇ ਸ਼ਾਮਲੀ ਜ਼ਿਲ੍ਹੇ ‘ਚ ਇੱਕ ਕਿਸਾਨ ਦੇ ਖੇਤ ‘ਚ ਖੁਦਾਈ ਕਰਦੇ ਸਮੇਂ ਪੁਰਾਣੇ ਸਮੇਂ ਦੇ ਸੋਨੇ ਤੇ ਚਾਂਦੀ ਦੇ ਸਿੱਕੇ ਮਿਲੇ। ਪਿੰਡ ਦੇ ਲੋਕਾਂ ਨੂੰ ਐਤਵਾਰ ਨੂੰ ਮਿੱਟੀ ਨਾਲ ਭਰੀ ਟਰਾਲੀ ‘ਚੋਂ ਸਿੱਕੇ ਡਿੱਗਣ ‘ਤੇ ਇਸ ਬਾਰੇ ਪਤਾ ਲੱਗਿਆ। ਜਿਵੇਂ ਹੀ ਪਿੰਡ ਵਾਸੀਆਂ ਨੂੰ ਖੇਤ ਵਿੱਚ ਖ਼ਜ਼ਾਨਾ ਮਿਲਣ ਦੀ ਖ਼ਬਰ ਮਿਲੀ, ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਜਿਸ ਦੇ ਹੱਥ ਜੋ ਕੁਝ ਵੀ ਲੱਗਾ ਉਹ ਲੈ ਕੇ ਚਲਾ ਗਿਆ। ਦੂਜੇ ਪਾਸੇ ਪੁਲਿਸ ਵੀ ਖੇਤ ‘ਚ ਪਹੁੰਚ ਗਈ, ਪਰ ਪਿੰਡ ਦੇ ਲੋਕਾਂ ਨੇ ਸਿੱਕਿਆਂ ਬਾਰੇ ਮੰਨਣ ਤੋਂ ਇਨਕਾਰ ਕਰ ਦਿੱਤਾ।

ਪਰ 3 ਸਿੱਕਿਆਂ ਦੀਆਂ ਫੋਟੋਆਂ ਮੀਡੀਆ ਨੂੰ ਮਿਲੀਆਂ ਹਨ ਜਿਸ ਵਿੱਚ ਦੋ ਸੋਨਾ ਅਤੇ ਇੱਕ ਚਾਂਦੀ ਦੱਸੀ ਜਾ ਰਹੀ ਹੈ। ਚਾਂਦੀ ਦੇ ਸਿੱਕੇ ‘ਤੇ ਰਹਿਮਤੁੱਲਾ ਇਬਨੇ ਮੁਹੰਮਦ ਅਰਬੀ ‘ਚ ਤੇ ਸੋਨੇ ਦੇ ਸਿੱਕੇ ‘ਤੇ ਦੂਸਰਾ ਕਲਮਾ ਲਿਖਿਆ ਹੋਇਆ ਸੀ। ਫਾਰਮ ਮਾਲਕ ਓਮ ਸਿੰਘ ਦੇ ਅਨੁਸਾਰ ਕੁਝ ਸਿੱਕੇ ਸਾਹਮਣੇ ਆਏ ਹਨ, ਇਨ੍ਹਾਂ ‘ਚੋਂ ਕਿੰਨੇ ਚਾਂਦੀ ਦੇ ਤੇ ਕਿੰਨੇ ਸੋਨੇ ਦੇ ਹਨ ਇਸ ਬਾਰੇ ਨਹੀਂ ਪਤਾ ਚੱਲਿਆ। ਪਿੰਡ ਦੇ ਮੁਖੀ ਰਾਜ ਕੁਮਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਪਰ ਉਸ ਨੇ ਸਿੱਕੇ ਨਹੀਂ ਵੇਖੇ।

ਦੂਸਰੇ ਸੋਨੇ ਦੇ ਸਿੱਕੇ ‘ਤੇ ਕੀ ਲਿਖਿਆ ਹੈ, ਇਹ ਪੜ੍ਹ ਨਹੀਂ ਹੋ ਰਿਹਾ। ਪਿੰਡ ਦੇ ਮੁਖੀ ਰਾਜ ਕੁਮਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਪਰ ਉਸ ਨੇ ਸਿੱਕੇ ਨਹੀਂ ਵੇਖੇ। ਏਡੀਐਮ ਅਰਵਿੰਦ ਸਿੰਘ ਦੀ ਮੰਨੀਏ ਤਾਂ ਖੁਦਾਈ ਦੌਰਾਨ ਕਿਸੇ ਧਾਤ ਦੀ ਖਬਰ ਨਹੀਂ ਮਿਲੀ ਹੈ, ਐਸਡੀਐਮ ਨੂੰ ਜਾਂਚ ਲਈ ਬੁਲਾਇਆ ਗਿਆ ਹੈ, ਪੁਰਾਣੇ ਸਿੱਕੇ ਸਾਹਮਣੇ ਆਉਣ ‘ਤੇ ਪੁਰਾਤੱਤਵ ਨੂੰ ਜਾਣਕਾਰੀ ਦਿੱਤੀ ਜਾਵੇਗੀ।

News Credit ABP Sanjha