ਜਲੰਧਰ – ਬਾਲੀਵੁੱਡ ਅਦਾਕਾਰ ਆਸਿਫ ਬਸਰਾ ਨੇ ਆਤਮ ਹੱਤਿਆ ਕਰ ਲਈ ਹੈ। ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ’ਚ ਆਸਿਫ ਨੇ ਵੀਰਵਾਰ ਨੂੰ ਮੈਕਲੋਡਗੰਜ ’ਚ

Image Courtesy :jagbani(punjabkesari)

ਜੋਗੀਬਾੜਾ ਰੋਡ ਸਥਿਤ ਇਕ ਕੈਫੇ ਕੋਲ ਆਤਮ ਹੱਤਿਆ ਕੀਤੀ ਹੈ। ਅਦਾਕਾਰ ਨੇ ਆਤਮ ਹੱਤਿਆ ਕਿਉਂ ਕੀਤੀ, ਅਜੇ ਇਸ ਗੱਲ ਦਾ ਪਤਾ ਨਹੀਂ ਲੱਗਾ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਟੀਮ ਮੌਕੇ ’ਤੇ ਪਹੁੰਚ ਗਈ ਹੈ। ਪੁਲਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਆਸਿਫ ਬਸਰਾ ਪਿਛਲੇ 5 ਸਾਲਾਂ ਤੋਂ ਮੈਕਲੋਡਗੰਜ ’ਚ ਇਕ ਕਿਰਾਏ ਦੇ ਮਕਾਨ ’ਚ ਰਹਿ ਰਹੇ ਸਨ। ਉਨ੍ਹਾਂ ਨਾਲ ਉਨ੍ਹਾਂ ਦੀ ਇਕ ਵਿਦੇਸ਼ੀ ਮਹਿਲਾ ਦੋਸਤ ਵੀ ਰਹਿੰਦੀ ਸੀ। ਪੁਲਸ ਮਾਮਲੇ ਦੀ ਜਾਂਚ ’ਚ ਜੁਟ ਚੁੱਕੀ ਹੈ।
ਆਸਿਫ ਬਸਰਾ ਪ੍ਰਸਿੱਧ ਟੀ. ਵੀ. ਐਕਟਰ ਹਨ। ਉਹ ਕਈ ਬਾਲੀਵੁੱਡ ਫ਼ਿਲਮਾਂ ਦੇ ਨਾਲ-ਨਾਲ ਹਾਲੀਵੁੱਡ ’ਚ ਨਜ਼ਰ ਆ ਚੁੱਕੇ ਹਨ। ਆਸਿਫ ‘ਪਰਜਾਨੀਆਂ’, ‘ਆਊਟਸੋਰਸ’, ‘ਵਨਸ ਅਪਾਨ ਏ ਟਾਈਮ ਇਨ ਮੁੰਬਈ’ ਤੇ ਹਿਮਾਚਲੀ ਫ਼ਿਲਮ ‘ਸਾਂਝ’ ’ਚ ਵੀ ਨਜ਼ਰ ਆ ਚੁੱਕੇ ਹਨ।

News Credit :jagbani(punjabkesari)