ਜੋਅ ਬਾਇਡਨ (Joe Biden) ਦੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤਣ ਤੋਂ ਬਾਅਦ ਇੰਗਲੈਂਡ ਸਮੇਤ ਹੋਰ ਕਈ ਦੇਸ਼ਾਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਹਨ। ਇਰਾਨ ਨੇ ਉਨ੍ਹਾਂ ਨੂੰ ਗ਼ਲਤੀਆਂ ਦੀ ਭਰਪਾਈ ਕਰਨ ਦੀ ਬੇਨਤੀ ਕੀਤੀ ਹੈ।

Image courtesy Abp Sanjha

ਨਵੀਂ ਦਿੱਲੀ: ਜੋਅ ਬਾਇਡਨ (Joe Biden) ਦੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤਣ ਤੋਂ ਬਾਅਦ ਇੰਗਲੈਂਡ ਸਮੇਤ ਹੋਰ ਕਈ ਦੇਸ਼ਾਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਹਨ। ਇਰਾਨ ਨੇ ਉਨ੍ਹਾਂ ਨੂੰ ਗ਼ਲਤੀਆਂ ਦੀ ਭਰਪਾਈ ਕਰਨ ਦੀ ਬੇਨਤੀ ਕੀਤੀ ਹੈ। ਫ਼ਲਸਤੀਨ ਨੇ ਵੀ ਬਾਇਡਨ ਨੂੰ ਮੁਬਾਰਕਬਾਦ ਦਿੱਤੀ ਹੈ। ਇਸ ਤੋਂ ਇਹ ਮੰਨਿਆ ਜਾ ਰਿਹਾ ਹੈ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਜਾਰੀ ਵ੍ਹਾਈਟ ਹਾਊਸ (White House) ਦੇ ਸਿਆਸੀ ਬਾਈਕਾਟ ਨੂੰ ਖ਼ਤਮ ਕਰ ਸਕਦਾ ਹੈ। ਭਾਵੇਂ ਚੀਨ ਤੇ ਰੂਸ (Russia) ਵੱਲੋਂ ਹਾਲੇ ਕੋਈ ਪ੍ਰਤੀਕਰਮ ਨਹੀਂ ਪ੍ਰਗਟਾਇਆ ਗਿਆ ਹੈ। ਦੱਸ ਦੇਈਏ ਕਿ ਰੂਸ ਉੱਤੇ ਜਿੱਥੇ ਸਾਲ 2016 ਦੀਆਂ ਚੋਣਾਂ ਵਿੱਚ ਦਖ਼ਲ ਦੇਣ ਦਾ ਦੋਸ਼ ਲੱਗਦਾ ਰਿਹਾ ਹੈ, ਉੱਥੇ ਚੀਨ ਉੱਤੇ ਕੋਰੋਨਾ ਨੂੰ ਲੈ ਕੇ ਟਰੰਪ ਸ਼ੁਰੂ ਤੋਂ ਹੀ ਹਮਲਾਵਰ ਰਹੇ ਹਨ।

ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਅਮਰੀਕਾ ਉਨ੍ਹਾਂ ਦੇ ਦੇਸ਼ ਦਾ ਸਭ ਤੋਂ ਨੇੜਲਾ ਤੇ ਅਹਿਮ ਸਹਿਯੋਗੀ ਹੈ। ਦੋਵੇਂ ਦੇਸ਼ਾਂ ਦੇ ਸਬੰਧ ਲੀਡਰਸ਼ਿਪ ਦੇ ਤਬਦੀਲ ਹੋਣ ਨਾਲ ਪ੍ਰਭਾਵਿਤ ਨਹੀਂ ਹੁੰਦੇ। ਨਵੇਂ ਰਾਸ਼ਟਰਪਤੀ ਨਾਲ ਵਪਾਰ ਤੇ ਜਲਵਾਯੂ-ਪਰਿਵਰਤਨ ਉੱਤੇ ਸਹਿਮਤੀ ਬਣ ਜਾਵੇਗੀ; ਭਾਵੇਂ ਮੈਂ ਹਾਲੇ ਤੱਕ ਬਾਇਡੇਨ ਨਾਲ ਗੱਲ ਨਹੀਂ ਕੀਤੀ ਹੈ। ਇਸ ਦੌਰਾਨ ਅਮਰੀਕਾ ਦੇ ਕੱਟੜ ਵਿਰੋਧੀ ਈਰਾਨ ਨੇ ਬਾਇਡੇਨ ਨੂੰ ਅਮਰੀਕਾ ਦੀਆਂ ਪਿਛਲੀਆਂ ਗ਼ਲਤੀਆਂ ਸੁਧਾਰਨ ਲਈ ਆਖਿਆ ਹੈ। ਰਾਸ਼ਟਰਪਤੀ ਹਸਨ ਰੂਹਾਨੀ ਨੇ ਆਪਣੇ ਸੰਦੇਸ਼ ਵਿੱਚ ਸਾਲ 2015 ਦੇ ਪ੍ਰਮਾਣੂ ਸਮਝੌਤੇ ਨੂੰ ਇੱਕ ਵਾਰ ਫਿਰ ਅਮਲ ’ਚ ਲਿਆਉਣ ਲਈ ਵੀ ਕਿਹਾ ਹੈ।

ਤੁਰਕੀ ਦੇ ਉੱਪ ਰਾਸ਼ਟਰਪਤੀ ਫ਼ੁਅਤ ਓਕਤੇ ਨੇ ਕਿਹਾ ਕਿ ਨਤੀਜਿਆਂ ਨਾਲ ਪੁਰਾਣੇ ਸਹਿਯੋਗੀਆਂ ਵਿਚਾਲੇ ਸਬੰਧਾਂ ’ਚ ਕਿਸੇ ਤਰ੍ਹਾਂ ਦੀ ਕੋਈ ਤਬਦੀਲੀ ਨਹੀਂ ਆਵੇਗੀ। ਭਾਵੇਂ ਅੰਕਾਰਾ, ਸੀਰੀਆ ਤੇ ਹੋਰ ਨੀਤੀਗਤ ਮੁੱਦਿਆਂ ਉੱਤੇ ਮਤਭੇਦ ਦੂਰ ਕਰਨ ਲਈ ਅਮਰੀਕਾ ਨਾਲ ਕੰਮ ਕਰਦਾ ਰਹੇਗਾ।

ਫ਼ਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡੇਨ ਨੂੰ ਵਧਾਈ ਦਿੱਤੀ। ਇਸ ਸੰਦੇਸ਼ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਜਾਰੀ ਵ੍ਹਾਈਟ ਹਾਊਸ ਦਾ ਸਿਆਸੀ ਬਾਈਕਾਟ ਖ਼ਤਮ ਕਰ ਦੇਵੇਗਾ। ਉੱਧਰ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਬਾਇਡੇਨ ਨੂੰ ਵਧਾਈ ਦਿੱਤੀ ਹੈ। ਨਾਲ ਹੀ ਈਰਾਨ ਤੇ ਫ਼ਲਸਤੀਨ ਜਿਹੇ ਮੁੱਦਿਆਂ ਉੱਤੇ ਮਤਭੇਦ ਦੇ ਬਾਵਜੂਦ ਦੋਵੇਂ ਦੇਸ਼ਾਂ ਵਿੱਚ ਮਜ਼ਬੂਤ ਸਬੰਧਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੀ ਧੰਨਵਾਦ ਕੀਤਾ।

News Credit ABP Sanjha