ਡੋਨਾਲਡ ਟਰੰਪ ਸੰਯੁਕਤ ਰਾਜ ਦੇ 45ਵੇਂ ਰਾਸ਼ਟਰਪਤੀ ਹਨ, ਜਿਨ੍ਹਾਂ ਵਿੱਚੋਂ 21 ਰਾਸ਼ਟਰਪਤੀ ਹੁਣ ਤਕ ਸੰਯੁਕਤ ਰਾਜ ਵਿੱਚ ਦੋ ਵਾਰ ਸਾਸ਼ਨ ਕਰ ਚੁੱਕੇ ਹਨ।

Image courtesy Abp Sanjha

ਵਾਸ਼ਿੰਗਟਨ: ਅਮਰੀਕਾ ਆਪਣੇ ਨਵੇਂ ਰਾਸ਼ਟਰਪਤੀ ਦੀ ਚੋਣ ਕਰਨ ਦੇ ਬਹੁਤ ਨੇੜੇ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਦੂਜੇ ਕਾਰਜਕਾਲ ਲਈ ਸਖ਼ਤ ਮਿਹਨਤ ਕਰ ਰਹੇ ਹਨ। ਉਧਰ ਡੈਮੋਕ੍ਰੇਟ ਉਮੀਦਵਾਰ ਜੋਅ ਬਾਇਡਨ ਜਿੱਤ ਦੇ ਬਹੁਤ ਨੇੜੇ ਪਹੁੰਚ ਗਏ ਹਨ ਪਰ ਜੇ ਟਰੰਪ ਇਸ ਚੋਣ ਵਿਚ ਹਾਰ ਜਾਂਦੇ ਹਨ, ਤਾਂ ਉਹ ਜਾਰਜ ਵਾਕਰ ਬੁਸ਼ ਯਾਨੀ ਸੀਨੀਅਰ ਬੁਸ਼ ਤੋਂ ਬਾਅਦ ਪਿਛਲੇ ਤਿੰਨ ਦਹਾਕਿਆਂ ਵਿਚ ਪਹਿਲੇ ਰਾਸ਼ਟਰਪਤੀ ਹੋਣਗੇ, ਜੋ ਦੂਸਰਾ ਕਾਰਜਕਾਲ ਲੈਣ ਵਿੱਚ ਅਸਫਲ ਰਹੇ।

ਦੱਸ ਦੇਈਏ ਕਿ ਡੋਨਾਲਡ ਟਰੰਪ ਸੰਯੁਕਤ ਰਾਜ ਦੇ 45ਵੇਂ ਰਾਸ਼ਟਰਪਤੀ ਹਨ, ਜਿਨ੍ਹਾਂ ਵਿੱਚੋਂ 21 ਰਾਸ਼ਟਰਪਤੀ ਹੁਣ ਤੱਕ ਸੰਯੁਕਤ ਰਾਜ ਵਿੱਚ ਦੇ ਵਾਰ ਸਾਸ਼ਨ ਕਰ ਚੁੱਕੇ ਹਨ। ਅਮਰੀਕਾ ਵਿਚ ਇੱਕ ਰਾਸ਼ਟਰਪਤੀ ਨੂੰ ਦੋ ਵਾਰ ਚੁਣੇ ਜਾਣ ਦਾ ਅਧਿਕਾਰ ਹੁੰਦਾ ਹੈ।

ਦੱਸ ਦੇਈਏ ਕਿ ਜਾਰਜ ਡਬਲਯੂ ਬੁਸ਼ 1989 ਤੇ 1993 ਦੇ ਵਿਚਕਾਰ ਅਮਰੀਕਾ ਦੇ ਰਾਸ਼ਟਰਪਤੀ ਰਹੇ। ਇਸ ਤੋਂ ਬਾਅਦ ਬਿਲ ਕਲਿੰਟਨ, ਜਾਰਜ ਬੁਸ਼, ਬਰਾਕ ਓਬਾਮਾ ਨੇ ਪਿਛਲੇ 24 ਸਾਲਾਂ ਵਿੱਚ ਲਗਾਤਾਰ ਦੂਜੀ ਵਾਰ ਰਾਸ਼ਟਰਪਤੀ ਦੀ ਚੋਣ ਜਿੱਤੀ। 2017 ਦੀਆਂ ਚੋਣਾਂ ਵਿੱਚ ਡੈਮੋਕ੍ਰੇਟ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਹਰਾਉਂਦੇ ਹੋਏ, ਮਸ਼ਹੂਰ ਕਾਰੋਬਾਰੀ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤ ਕੇ ਇਤਿਹਾਸ ਰਚਿਆ ਸੀ।

News Credit ABP Sanjha