ਕੰਪਨੀ ਨੇ ਵੀਰਵਾਰ ਸੂਚਨਾ ਦਿੰਦਿਆਂ ਦੱਸਿਆ ਸੀ ਕਿ ਪਬਜੀ ਮੋਬਾਈਲ ਤੇ ਪਬਜੀ ਮੋਬਾਈਲ ਲਾਈਟ 30 ਅਕਤੂਬਰ ਤੋਂ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਜਾਣਗੇ। ਕੰਪਨੀ ਨੇ ਭਾਰਤ ‘ਚ ਗੇਮ ਦੇ ਤਮਾਮ ਫੈਂਸ ਨੂੰ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਰਸਨਲ ਡਾਟਾ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ।

Image Courtesy ABP Sanjha

ਨਵੀਂ ਦਿੱਲੀ: ਆਨਲਾਈਨ ਗੇਮ ਪਬਜੀ ਖੇਡਣ ਵਾਲਿਆਂ ਨੂੰ ਅੱਜ ਇੱਕ ਹੋਰ ਝਟਕਾ ਲੱਗੇਗਾ। ਦਰਅਸਲ ਸ਼ੁੱਕਰਵਾਰ ਤੋਂ ਪਬਜੀ ਮੋਬਾਈਲ ਤੇ ਪਬਜੀ ਮੋਬਾਈਲ ਲਾਈਟ ਭਾਰਤ ‘ਚ ਪੂਰੀ ਤਰ੍ਹਾਂ ਬੰਦ ਹੋ ਰਹੀ ਹੈ। ਪਬਜੀ ‘ਤੇ ਰੋਕ ਦੇ ਬਾਵਜੂਦ ਅਜੇ ਤਕ ਇਹ ਗੇਮ ਹੋਰ ਪਲੇਟਫਾਰਮ ‘ਤੇ ਉਪਲਬਧ ਸੀ।

ਕੰਪਨੀ ਨੇ ਵੀਰਵਾਰ ਸੂਚਨਾ ਦਿੰਦਿਆਂ ਦੱਸਿਆ ਸੀ ਕਿ ਪਬਜੀ ਮੋਬਾਈਲ ਤੇ ਪਬਜੀ ਮੋਬਾਈਲ ਲਾਈਟ 30 ਅਕਤੂਬਰ ਤੋਂ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਜਾਣਗੇ। ਕੰਪਨੀ ਨੇ ਭਾਰਤ ‘ਚ ਗੇਮ ਦੇ ਤਮਾਮ ਫੈਂਸ ਨੂੰ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਰਸਨਲ ਡਾਟਾ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ।

ਭਾਰਤ ਨੇ ਕਰੀਬ ਇਕ ਮਹੀਨੇ ਪਹਿਲਾਂ 118 ਐਪਸ ‘ਤੇ ਪਾਬੰਦੀ ਲਾਈ ਸੀ। ਇਨ੍ਹਾਂ 118 ਐਪਸ ‘ਚ ਗੇਮਿੰਗ ਐਪ ਪਬਜੀ ‘ਤੇ ਵੀ ਪਾਬੰਦੀ ਲਾ ਦਿੱਤੀ ਸੀ। ਹਾਲਾਂਕਿ ਕੁਝ ਦਿਨ ਪਹਿਲਾਂ ਪਬਜੀ ਮੋਬਾਈਲ ਦੇ ਡਿਵੈਲਪਰ ਪਬਜੀ ਕੌਰਪ ਨੇ ਲਿੰਕੇਡਿਨ ਤੇ ਇਕ ਪੋਸਟ ‘ਚ ਕਿਹਾ ਸੀ ਕਿ ਭਾਰਤ ‘ਚ ਬੈਟਲ ਰਾਇਲ ਸਟਾਈਵ ਗੇਮਸ ਦੀ ਵਾਪਸੀ ਦੀ ਸੰਭਾਵਨਾ ਹੈ।

ਖੇਡ ਪ੍ਰੇਮੀਆਂ ਵੱਲੋਂ ਵਰਚੂਅਲ ਪ੍ਰਾਈਵੇਟ ਨੈੱਟਵਰਕ ਜਾਂ ਦੂਜੇ ਦੇਸ਼ਾਂ ‘ਚ ਸਥਿਤ ਸਰਵਰ ਦੇ ਮਾਧਿਆਮ ਨਾਲ ਇਸ ਨੂੰ ਕਿਸੇ ਤਰ੍ਹਾਂ ਆਪਣੇ ਮੋਬਾਈਲ ‘ਤੇ ਖੇਡਣ ਦੀ ਕੋਸ਼ਿਸ਼ ਦੇ ਬਾਵਜੂਦ ਵੀ ਪਬਜੀ ਆਪਣੀ ਅਸਲੀਅਤ ਤੋਂ ਕਿਤੇ ਦੂਰ ਹੈ। ਲੋਕ ਹੁਣ ਪਬਜੀ ਦੀ ਥਾਂ ਨਵੀਂ ਗੇਮ ਦੀ ਭਾਲ ‘ਚ ਹਨ।

News Credit ABP Sanjha