ਭਾਰਤੀ ਮੋਬਾਈਲ ਬਾਜ਼ਾਰ ਵਿੱਚ ਇੱਕ ਤੋਂ ਵਧ ਕੇ ਇੱਕ ਕੰਪਨੀਆਂ ਦੇ ਚੱਲਦਿਆਂ ਮੁਕਾਬਲਾ ਹੋਰ ਵੀ ਜ਼ਿਆਦਾ ਸਖ਼ਤ ਹੋ ਗਿਆ ਹੈ। ਹਰ ਕੰਪਨੀ ਸਸਤੀ ਕੀਮਤ ਉੱਤੇ ਲੇਟੈਸਟ ਫ਼ੀਚਰਜ਼ ਦੇ ਕੇ ਬਾਜ਼ਾਰ ਵਿੱਚ ਆਪਣਾ ਸਿੱਕਾ ਜਮਾਉਣਾ ਚਾਹੁੰਦੀ ਹੈ।

Image Courtesy ABP sanjha

ਭਾਰਤੀ ਮੋਬਾਈਲ ਬਾਜ਼ਾਰ ਵਿੱਚ ਇੱਕ ਤੋਂ ਵਧ ਕੇ ਇੱਕ ਕੰਪਨੀਆਂ ਦੇ ਚੱਲਦਿਆਂ ਮੁਕਾਬਲਾ ਹੋਰ ਵੀ ਜ਼ਿਆਦਾ ਸਖ਼ਤ ਹੋ ਗਿਆ ਹੈ। ਹਰ ਕੰਪਨੀ ਸਸਤੀ ਕੀਮਤ ਉੱਤੇ ਲੇਟੈਸਟ ਫ਼ੀਚਰਜ਼ ਦੇ ਕੇ ਬਾਜ਼ਾਰ ਵਿੱਚ ਆਪਣਾ ਸਿੱਕਾ ਜਮਾਉਣਾ ਚਾਹੁੰਦੀ ਹੈ। ਸਾਡੇ ਦੇਸ਼ ਵਿੱਚ ਕਈ ਅਜਿਹੀਆਂ ਚੀਨੀ ਮੋਬਾਈਲ ਕੰਪਨੀਆਂ ਹਨ, ਜਿਨ੍ਹਾਂ ਕਈ ਸਾਲਾਂ ਤੋਂ ਬਾਜ਼ਾਰ ਉੱਤੇ ਪੂਰੀ ਤਰ੍ਹਾਂ ਕਬਜ਼ਾ ਕਰ ਰੱਖਿਆ ਹੈ। ਇਸ ਵਿੱਚ ਸ਼ਿਓਮੀ ਦੋ ਸਾਲਾਂ ਤੋਂ ਟੌਪ ਕਰ ਰਹੀ ਹੈ ਪਰ ਇਸ ਵਾਰ ਦੱਖਣੀ ਕੋਰੀਆ ਦੀ ਕੰਪਨੀ ਸੈਮਸੰਗ ਨੇ ਸ਼ਿਓਮੀ ਨੂੰ ਪਛਾੜ ਦਿੱਤਾ ਹੈ।

ਇੱਕ ਰਿਪੋਰਟ ਮੁਤਾਬਕ ਇਸ ਵਰ੍ਹੇ ਦੀ ਤੀਜੀ ਤਿਮਾਹੀ ’ਚ ਸੈਮਸੰਗ ਕੋਲ 24 ਫ਼ੀਸਦੀ ਦਾ ਮਾਰਕਿਟ ਸ਼ੇਅਰ ਹੈ। ਉੱਥੇ ਹੀ Xiaomi ਦਾ ਬਾਜ਼ਾਰੀ ਹਿੱਸਾ 23 ਫ਼ੀ ਸਦੀ ਤੱਕ ਦਾ ਹੈ। ਇਸ ਤੋਂ ਇਲਾਵਾ ਪਿਛਲੇ ਸਾਲ ਦੀ ਤੀਜੀ ਤਿਮਾਹੀ ਅਨੁਸਾਰ Xiaomi ਦੇ ਮਾਰਕਿਟ ਸ਼ੇਅਰ ਵਿੱਚ ਗਿਰਾਵਟ ਵੇਖਣ ਨੂੰ ਮਿਲੀ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ਤੇ ਚੀਨ ਵਿਚਾਲੇ ਹੋਏ ਵਿਵਾਦ ਕਾਰਣ ਅਜਿਹਾ ਹੋਇਆ ਹੈ।

ਪਿਛਲੇ ਦੋ ਸਾਲਾਂ ਤੋਂ ਸ਼ਿਓਮੀ ਨੇ ਸੈਮਸੰਗ ਨੂੰ ਪਿੱਛੇ ਛੱਡਿਆ ਹੋਇਆ ਸੀ ਪਰ ਹੁਣ ਸੈਮਸੰਗ ਸ਼ਾਓਮੀ ਨੂੰ ਪਿੱਛੇ ਛੱਡ ਕੇ ਨੰਬਰ ਵਨ ਬਣ ਗਈ ਹੈ। ਉਂਝ ਮੰਨਿਆ ਜਾ ਰਿਹਾ ਹੈ ਕਿ ਇਹ ਸਥਿਤੀ ਜ਼ਿਆਦਾ ਲੰਮੇ ਸਮੇਂ ਤੱਕ ਰਹਿਣ ਦੀ ਆਸ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ਿਓਮੀ ਇੱਕ ਵਾਰ ਫਿਰ ਟੌਪ ਉੱਤੇ ਆ ਸਕਦੀ ਹੈ। ਅਜਿਹਾ ਇਸ ਲਈ ਮੰਨਿਆ ਜਾ ਰਿਹਾ ਹੈ ਕਿਉਂਕਿ ਤਿਉਹਾਰਾਂ ਦੇ ਇਸ ਸੀਜ਼ਨ ਦੌਰਾਨ ਸ਼ਿਓਮੀ ਨੇ ਵਧੀਆ ਸੇਲ ਕੀਤੀ ਹੈ।

News Credit ABP Sanjha