ਦਫ਼ਤਰ ਤੋਂ ਘਰ ਆਉਾਂਦੇ ਹੀ ਚਾਹ ਨਾਲ ਕੁੱਝ ਚਟਪਟਾ ਮਿਲ ਜਾਵੇ ਤਾਂ ਮਜ਼ਾ ਹੀ ਆ ਜਾਂਦਾ ਹੈ, ਪਰ ਮਜ਼ਾ ਉਸ ਵੇਲੇ ਹੋਰ ਵੀ ਵੱਧ ਜਾਂਦਾ ਹੈ ਜਦੋਂ ਰੋਜ਼ ਨਵੀਂ ਡਿਸ਼ ਖਾਣ ਨੂੰ ਮਿਲੇ। ਦੇਰ ਕਿਸ ਗੱਲ ਦੀ ਹੈ ਤਾਂ ਅੱਜ ਹੀ ਬਣਾਓ ਪਨੀਰ ਡਰੈਗਨ ਰੋਲਜ਼। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ
ਮੈਦਾ – 290 ਗ੍ਰਾਮ
ਨਮਕ – 1 ਚੱਮਚ
ਤੇਲ – 2 ਚੱਮਚ
ਪਾਣੀ – 150 ਮਿਲੀਲੀਟਰ
ਤੇਲ – 2 ਚੱਮਚ
ਲਸਣ – 2 ਚੱਮਚ
ਸ਼ੈਸਵਾਨ ਸੌਸ – 2 ਚੱਮਚ
ਲਾਲ ਮਿਰਚ ਪੇਸਟ – 1 ਚੱਮਚ
ਕੈਚਅਪ – 2 ਚੱਮਤ
ਪਨੀਰ – 400 ਗ੍ਰਾਮ
ਨਮਕ – 1/2 ਚੱਮਚ
ਕਾਲੀ ਮਿਰਚ – 1/2 ਚੱਮਚ
ਸਪ੍ਰਿੰਗ ਅਨੀਅਨਜ਼ – 2 ਚੱਮਚ
ਪੱਤਾ ਗੋਭੀ – ਸੁਆਦ ਅਨੁਸਾਰ
ਫ਼ਰਾਈ ਕਰਨ ਲਈ ਤੇਲ
ਵਿਧੀ
ਇੱਕ ਕਟੋਰੀ ਵਿੱਚ ਮੈਦਾ, ਨਮਕ, 2 ਚੱਮਚ ਤੇਲ ਅਤੇ 150 ਮਿਲੀਲੀਟਰ ਪਾਣੀ ਪਾ ਕੇ ਨਰਮ ਆਟੇ ਦੀ ਤਰ੍ਹਾਂ ਗੁੰਨ ਲਓ। ਹੁਣ ਇਸ ਆਟੇ ਨੂੰ 30 ਮਿੰਟ ਲਈ ਰੈਸਟ ਲਈ ਰੱਖ ਦਿਓ। ਇੱਕ ਪੈਨ ਵਿੱਚ 2 ਚੱਮਚ ਤੇਲ ਗਰਮ ਕਰੋ, ਇਸ ਵਿੱਚ 2 ਚੱਮਚ ਲਸਣ ਅਤੇ ਸੌਸ ਪਾ ਕੇ 2-3 ਮਿੰਟ ਤਕ ਲਈ ਭੁੰਨ ਲਓ। ਸ਼ਸ਼ਵਾਨ ਸੌਸ 2 ਚੱਮਚ, ਲਾਲ ਮਿਰਚ ਪੇਸਟ, 2 ਚੱਮਚ ਕੈਚਅਪ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾਓ। ਹੁਣ ਇਸ ਵਿੱਚ 400 ਗ੍ਰਾਮ ਪਨੀਰ, ਅੱਧਾ ਚੱਮਚ ਨਮਕ, ਅੱਧਾ ਚੱਮਚ ਕਾਲੀ ਮਿਰਚ ਪਾ ਕੇ ਚੰਗੀ ਤਰ੍ਹਾਂ ਮਿਲਾਓ। ਉਸ ਤੋਂ ਬਾਅਦ ਇਸ ਨੂੰ 5-7 ਮਿੰਟ ਲਈ ਕੁੱਕ ਕਰੋ। ਫ਼ਿਰ ਇਸ ਵਿੱਚ 2 ਚੱਮਚ ਸਪ੍ਰਿੰਗ ਅਨੀਅਨ ਪਾ ਕੇ ਚੰਗੀ ਤਰ੍ਹਾਂ ਮਿਲਾ ਕੇ ਰੱਖ ਦਿਓ।
ਮੈਦੇ ਨੂੰ ਵੇਲ ਕੇ ਰੋਲ ਬਣਾ ਕੇ ਪਨੀਰ ਦਾ ਮਿਸ਼ਰਣ ਉਸ ‘ਚ ਭਰ ਦਿਓ। ਸੁਆਦ ਅਨੁਸਾਰ ਪੱਤਾ ਗੋਭੀ ਪਾਓ ਅਤੇ ਰੋਲ ਬਣਾਏ ਕਿਨਾਰਿਆਂ ਨੂੰ ਚੰਗੀ ਤਰ੍ਹਾਂ ਸੀਲ ਕਰ ਦਿਓ। ਇੱਕ ਪੈਨ ਵਿੱਚ ਤੇਲ ਗਰਮ ਕਰੋ ਅਤੇ ਇਨ੍ਹਾਂ ਨੂੰ ਬਰਾਊਨ ਅਤੇ ਕੁਰਕੁਰਾ ਹੋਣ ਤਕ ਤੱਲ ਲਓ। ਉਸ ਤੋਂ ਬਾਅਦ ਪਨੀਰ ਡਰੈਗਨ ਰੋਲਜ਼ ਨੂੰ ਇੱਕ ਟਿਸ਼ੂ ਪੇਪਰ ‘ਤੇ ਕੱਢ ਕੇ ਟੁੱਕੜਿਆਂ ‘ਚ ਕੱਟ ਲਓ। ਇਨ੍ਹਾਂ ਨੂੰ ਕੈਚਅਪ ਨਾਲ ਗਰਮਾ-ਗਰਮ ਸਰਵ ਕਰੋ।