ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਲੀ ਯੂਨੀਵਰਸਿਟੀ ਦੇ ਉਪ ਕੁਲਪਤੀ ਨੂੰ ਸਸਪੈਂਡ ਕਰ ਦਿੱਤਾ ਹੈ।

Image courtesy Abp Sanjha

ਨਵੀਂ ਦਿੱਲੀ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬੁੱਧਵਾਰ ਨੂੰ ਦਿੱਲੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫੈਸਰ ਯੋਗੇਸ਼ ਤਿਆਗੀ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਦੇ ਹੋਏ ਉਨ੍ਹਾਂ ਖਿਲਾਫ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਤਿਆਗੀ ਤੇ ਡਿਉਟੀ ‘ਚ ਲਾਪ੍ਰਵਾਹੀ ਵਰਤਣ ਦੇ ਇਲਜ਼ਾਮ ਲੱਗੇ ਹਨ।

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪ੍ਰਸ਼ਾਸਨਿਕ ਖਾਮੀਆਂ ਲਈ ਦਿੱਲੀ ਯੂਨੀਵਰਸਿਟੀ ਦੇ ਉਪ-ਕੁਲਪਤੀ (VC) ਯੋਗੇਸ਼ ਤਿਆਗੀ ਖ਼ਿਲਾਫ਼ ਜਾਂਚ ਸ਼ੁਰੂ ਕਰਨ ਦੇ ਸਿੱਖਿਆ ਮੰਤਰਾਲੇ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਤਿਆਗੀ ਅਤੇ ਪ੍ਰੋ-ਵਾਈਸ-ਚਾਂਸਲਰ ਪੀ ਸੀ ਜੋਸ਼ੀ ਦਰਮਿਆਨ ਹੋਈ ਗਰਮਾ ਗਰਮੀ ਦੇ ਇੱਕ ਹਫ਼ਤੇ ਦੇ ਅੰਦਰ ਹੀ ਜਾਂਚ ਦੀ ਇਹ ਪ੍ਰਵਾਨਗੀ ਮਿਲੀ ਹੈ। ਸੂਤਰਾਂ ਦੇ ਅਨੁਸਾਰ, ਤਿਆਗੀ ਦੀ ਯੂਨੀਵਰਸਿਟੀ ਤੋਂ ਅਣਅਧਿਕਾਰਤ ਗੈਰਹਾਜ਼ਰੀ ਉਸਦੇ ਖਿਲਾਫ ਜਾਂਚ ਸ਼ੁਰੂ ਕਰਨ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ।

ਜਾਣਕਾਰੀ ਮੁਤਾਬਿਕ ਤਿਆਗੀ 2 ਜੁਲਾਈ ਤੋਂ ਛੁੱਟੀ ਤੇ ਹੈ।ਉਸਨੇ ਐਮਰਜੈਂਸੀ ਡਾਕਟਰੀ ਸਥਿਤੀ ਦੇ ਤਹਿਤ ਛੁੱਟੀ ਲਈ ਸੀ ਅਤੇ ਏਮਜ਼ ਵਿੱਚ ਦਾਖਲ ਹੋ ਗਿਆ ਸੀ। ਸਰਕਾਰ ਨੇ ਜੋਸ਼ੀ ਨੂੰ 17 ਜੁਲਾਈ ਨੂੰ ਉਸਦੀ ਗੈਰ ਹਾਜ਼ਰੀ ਦੌਰਾਨ ਵੀ-ਸੀ ਦਾ ਚਾਰਜ ਸੌਂਪਿਆ ਸੀ, ਜਦੋਂ ਤੱਕ ਤਿਆਗੀ ਦੁਬਾਰਾ ਅਹੁਦਾ ਵਾਪਸ ਨਹੀਂ ਲੈਂਦਾ। ਸਰਕਾਰੀ ਸੂਤਰਾਂ ਅਨੁਸਾਰ, ਤਿਆਗੀ ਇਸ ਸਾਲ ਜਨਵਰੀ ਤੋਂ ਦਫਤਰ ਨਹੀਂ ਜਾ ਰਿਹਾ ਸੀ।

News Credit ABP Sanjha