ਮੁਜ਼ੱਫਰਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਜ਼ੱਫਰਪੁਰ ‘ਚ ਅੱਜ ਯਾਨੀ ਬੁੱਧਵਾਰ ਨੂੰ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਸ ਵਾਰ ਚੋਣ ਬਹੁਤ ਹੀ ਅਸਾਧਾਰਣ ਸਥਿਤੀ

Image Courtesy :jagbani(punjabkesari)

‘ਚ ਹੋ ਰਹੀ ਹੈ। ਕੋਰੋਨਾ ਕਾਰਨ ਅੱਜ ਪੂਰੀ ਦੁਨੀਆ ਚਿੰਤਾ ‘ਚ ਹੈ। ਮਹਾਮਾਰੀ ਦੇ ਸਮੇਂ ਬਿਹਾਰ ਨੂੰ ਸਥਿਰ ਸਰਕਾਰ ਬਣਾਏ ਰੱਖਣ ਦੀ ਜ਼ਰੂਰਤ ਹੈ। ਵਿਕਾਸ ਨੂੰ, ਸੁਸ਼ਾਸਨ ਨੂੰ ਸਰਵਉੱਚ ਰੱਖਣ ਵਾਲੀ ਸਰਕਾਰ ਦੀ ਜ਼ਰੂਰਤ ਹੈ। ਤੁਸੀਂ ਕਲਪਣਾ ਕਰ ਸਕਦੇ ਹੋ, ਇਕ ਪਾਸੇ ਮਹਾਮਾਰੀ ਹੋਵੇ ਅਤੇ ਨਾਲ ਹੀ ਜੰਗਲਰਾਜ ਵਾਲੇ ਰਾਜ ਕਰਨ ਆ ਜਾਣ ਤਾਂ ਇਹ ਬਿਹਾਰ ਦੇ ਲੋਕਾਂ ‘ਤੇ ਦੋਹਰੀ ਮਾਰ ਦੀ ਤਰ੍ਹਾਂ ਹਾ ਜਾਵੇਗਾ। ਜੰਗਲਰਾਜ ਦੇ ਯੁਵਰਾਜ ਤੋਂ ਬਿਹਾਰ ਦੀ ਜਨਤਾ ਪੁਰਾਣੇ ਟਰੈਕ ਰਿਕਾਰਡ ਦੇ ਆਧਾਰ ‘ਤੇ ਹੋਰ ਕੀ ਉਮੀਦ ਕਰ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਜੰਗਲਰਾਜ ਦੇ ਯੁਵਰਾਜ ਵਿਕਾਸ ਨਹੀਂ ਕਰ ਸਕਦੇ ਹਨ।
ਇਕ ਵੋਟ ਤੈਅ ਕਰੇਗਾ ਆਤਮਨਿਰਭਰ ਬਿਹਾਰ ਦਾ ਟੀਚਾ
ਪੀ.ਐੱਮ. ਮੋਦੀ ਨੇ ਕਿਹਾ ਕਿ ਇਹ ਚੋਣ ਆਉਣ ਵਾਲੇ ਦਹਾਕਿਆਂ ‘ਚ, ਇਸ ਸਦੀ ‘ਚ ਬਿਹਾਰ ਦੇ ਭਵਿੱਖ ਨੂੰ ਤੈਅ ਕਰੇਗਾ। ਤੁਹਾਡਾ ਵੋਟ ਇਹ ਤੈਅ ਕਰੇਗਾ ਕਿ ਆਤਮਨਿਰਭਰਤਾ ਦਾ ਸੰਕਲਪ ਲੈ ਕੇ ਭਾਰਤ ‘ਚ ਬਿਹਾਰ ਦੀ ਭੂਮਿਕਾ ਕੀ ਹੋਵੇਗੀ? ਤੁਹਾਡਾ ਇਕ ਵੋਟ ਤੈਅ ਕਰੇਗਾ ਕਿ ਆਤਮਨਿਰਭਰ ਬਿਹਾਰ ਦਾ ਟੀਚਾ ਕਿੰਨੀ ਤੇਜ਼ੀ ਨਾਲ ਅਸੀਂ ਪੂਰਾ ਕਰ ਸਕਾਂਗੇ। ਐੱਨ.ਡੀ.ਏ. ਸਰਕਾਰ ਬੁਨਿਆਦੀ ਢਾਂਚੇ ‘ਤੇ ਜੋ ਨਿਵੇਸ਼ ਕਰ ਰਹੀ ਹੈ, ਪਿੰਡਾਂ ਕੋਲ ਬਿਹਤਰ ਸਹੂਲਤਾਂ ਵਿਕਸਿਤ ਕਰਨ ‘ਤੇ ਜ਼ੋਰ ਦੇ ਰਹੀ ਹੈ, ਉਸ ਦਾ ਲਾਭ ਬਿਹਾਰ ਦੇ ਲੋਕਾਂ ਨੂੰ ਮਿਲਣ ਵਾਲਾ ਹੈ। ਇਸ ਲਈ ਇਕ ਲੱਖ ਕਰੋੜ ਰੁਪਏ ਦਾ ਸਪੈਸ਼ਲ ਫੰਡ ਬਣਾਇਆ ਗਿਆ ਹੈ।
ਬਿਹਾਰ ਨੂੰ ਅਰਾਜਕਤਾ ਦੇਣ ਵਾਲੇ ਦਲ ਫਿਰ ਮੌਕਾ ਲੱਭ ਰਹੇ ਹਨ
ਨਰਿੰਦਰ ਮੋਦੀ ਨੇ ਕਿਹਾ ਕਿ ਉਹ ਦਲ ਜਿਨ੍ਹਾਂ ਨੇ ਬਿਹਾਰ ਨੂੰ ਅਰਾਜਕਤਾ ਦਿੱਤੀ, ਕੁਸ਼ਾਸਨ ਦਿੱਤਾ, ਉਹ ਫਿਰ ਮੌਕਾ ਲੱਭ ਰਹੇ ਹਨ। ਜਿਨ੍ਹਾਂ ਨੇ ਬਿਹਾਰ ਦੇ ਨੌਜਵਾਨਾਂ ਨੂੰ ਗਰੀਬੀ ਅਤੇ ਪਲਾਇਨ ਦਿੱਤਾ, ਸਿਰਫ਼ ਆਪਣੇ ਪਰਿਵਾਰ ਨੂੰ ਹਜ਼ਾਰਾਂ ਕਰੋੜ ਦਾ ਮਾਲਕ ਬਣਾ ਦਿੱਤਾ, ਉਹ ਫਿਰ ਮੌਕਾ ਚਾਹੁੰਦੇ ਹਨ। ਉਹ ਦਲ ਜੋ ਬਿਹਾਰ ਦੇ ਉਦਯੋਗਾਂ ਨੂੰ ਬੰਦ ਕਰਨ ਲਈ ਬਦਨਾਮ ਹਨ, ਜਿਨ੍ਹਾਂ ਤੋਂ ਨਿਵੇਸ਼ਕ ਕਾਫ਼ੀ ਦੂਰ ਦੌੜਦੇ ਹਨ, ਉਹ ਲੋਕ ਬਿਹਾਰ ਦੇ ਲੋਕਾਂ ਨੂੰ ਵਿਕਾਸ ਦੇ ਵਾਅਦੇ ਕਰ ਰਹੇ ਹਨ। ਸਰਕਾਰੀ ਨੌਕਰੀ ਤਾਂ ਛੱਡੋ, ਇਨ੍ਹਾਂ ਲੋਕਾਂ ਦੇ ਆਉਣ ਦਾ ਮਤਲਬ ਹੈ, ਨੌਕਰੀ ਦੇਣ ਵਾਲੀਆਂ ਪ੍ਰਾਈਵੇਟ ਕੰਪਨੀਆਂ ਵੀ ਬਿਹਾਰ ਤੋਂ ਦੌੜ ਜਾਣਗੀਆਂ।

News Credit :jagbani(punjabkesari)