ਨਵੀਂ ਦਿੱਲੀ- ਇਨਕਮ ਟੈਕਸ ਵਿਭਾਗ ਨੇ ਫਰਜ਼ੀ ਬਿਲਿੰਗ ਕਰਨ ਵਾਲੇ ਇਕ ਗਿਰੋਹ ਦੇ ਦਿੱਲੀ-ਐੱਨ.ਸੀ.ਆਰ, ਹਰਿਆਣਾ, ਪੰਜਾਬ, ਉਤਰਾਖੰਡ ਅਤੇ ਗੋਆ

Image Courtesy :jagbani(punjabkesari)

‘ਚ ਸਥਿਤ 42 ਟਿਕਾਣਿਆਂ ‘ਤੇ ਛਾਪੇਮਾਰੀ ਕਰ ਕੇ 500 ਕਰੋੜ ਰੁਪਏ ਦੀ ਬਿਲਿੰਗ ਦਾ ਖੁਲਾਸਾ ਕੀਤਾ ਹੈ। ਵਿਭਾਗ ਨੇ ਇੱਥੇ ਜਾਰੀ ਇਕ ਬਿਆਨ ‘ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਮਿਲ ਕੇ ਇਸ ਨੈੱਟਵਰਕ ਦਾ ਸੰਚਾਲਨ ਕਰ ਰਹੇ ਸਨ। ਸੋਮਵਾਰ ਨੂੰ ਕੀਤੀ ਗਈ ਕਾਰਵਾਈ ‘ਚ 2.37 ਕਰੋੜ ਰੁਪਏ ਨਕਦ ਅਤੇ 2.89 ਕਰੋੜ ਰੁਪਏ ਦੇ ਗਹਿਣੇ ਜ਼ਬਤ ਕੀਤੇ ਗਏ ਹਨ ਅਤੇ 17 ਲਾਕਰੀ ਵੀ ਪਾਏ ਗਏ ਸਨ, ਜਿਸ ਨੂੰ ਹਾਲੇ ਖੋਲ੍ਹਣਾ ਬਾਕੀ ਹੈ।
ਛਾਪੇਮਾਰੀ ਦੌਰਾਨ ਇਸ ਨੈੱਟਵਰਕ ਦੇ ਪੂਰੇ ਤੰਤਰ ਦਾ ਖੁਲਾਸਾ ਹੋਇਆ ਹੈ ਅਤੇ ਇਨ੍ਹਾਂ ਦੇ ਫਰਜ਼ੀ ਬਿਲਿੰਗ ਦੇ ਲਾਭਪਾਤਰਾਂ ‘ਚ ਕੰਪਨੀਆਂ ਵੀ ਸ਼ਾਮਲ ਹਨ। ਇਸ ਦੌਰਾਨ ਅਜਿਹੇ ਦਸਤਾਵੇਜ਼ ਜ਼ਬਤ ਕੀਤੇ ਗਏ ਹਨ, ਜਿਸ ਨਾਲ ਹੋਟਲਾਂ ‘ਚ ਰੁਕਣ ਦੇ 500 ਕਰੋੜ ਰੁਪਏ ਦੀ ਐਂਟਰੀ ਹੈ।

News Credit :jagbani(punjabkesari)