ਗੁਜਰਾਤ ਦੇ ਰਾਜਕੋਟ ਨੇੜੇ ਅੰਬਿਕਾ ਕਸਬੇ ਵਿੱਚ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ। ਹਾਦਸੇ ਵਿਚ ਉਥੇ ਖੜੀ ਇੱਕ ਜੇਸੀਬੀ ਮਸ਼ੀਨ ਨੂੰ ਅੱਗ ਲੱਗ ਗਈ।

Image courtesy Abp Sanjha

ਅਹਿਮਦਾਬਾਦ: ਗੁਜਰਾਤ ਦੇ ਰਾਜਕੋਟ ‘ਚ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ। ਇਹ ਅੱਗ ਰਾਜਕੋਟ ਨੇੜੇ ਅੰਬਿਕਾ ਕਸਬੇ ਵਿੱਚ ਲੱਗੀ। ਅਚਾਨਕ ਹੋਏ ਇਸ ਹਾਦਸੇ ਵਿੱਚ ਉਥੇ ਖੜੀ ਇੱਕ ਜੇਸੀਬੀ ਮਸ਼ੀਨ ਨੂੰ ਅੱਗ ਲੱਗ ਗਈ। ਹਾਲਾਂਕਿ, ਇਹ ਰਾਹਤ ਵਾਲੀ ਗੱਲ ਹੈ ਕਿ ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।

ਪ੍ਰਸ਼ਾਸਨ ਲਗਾਤਾਰ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਫਿਲਹਾਲ ਅੱਗ ‘ਤੇ ਕਾਬੂ ਪਾਇਆ ਗਿਆ ਹੈ।

ਅੰਬਿਕਾ ਕਸਬੇ ਵਿਚ ਗੈਸ ਲੀਕ ਹੋਣ ਕਾਰਨ ਲੱਗੀ ਅੱਗ ਕਾਰਨ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅੱਗ ਸਵੇਰੇ ਲੱਗੀ ਜਿਸ ਕਾਰਨ ਇਸ ਥਾਂ ‘ਤੇ ਜ਼ਿਆਦਾ ਭੀੜ ਨਹੀਂ ਸੀ। ਇਸ ਦੇ ਨਾਲ ਹੀ ਪ੍ਰਸ਼ਾਸਨ ਦੀ ਜਲਦਬਾਜ਼ੀ ਕਾਰਨ ਅੱਗ ਨੂੰ ਜਲਦੀ ਤੋਂ ਜਲਦੀ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤੇ ਕਾਮਯਾਬੀ ਉਨ੍ਹਾਂ ਦੇ ਹੱਥ ਲੱਗੀ।

News Credit Abp sanjha