ਪੰਜਾਬ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੇ ਕੇਵਲ ਮਾਲ ਗੱਡੀਆਂ ਨੂੰ ਦਿੱਤੀ ਹੈ। ਪਰ ਇਸ ਛੋਟ ‘ਤੇ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ, ਜਦੋਂ ਮੋਗਾ ਰੇਲਵੇ ਸਟੇਸ਼ਨ ਉੱਤੋਂ ਦੀ ਲੁਧਿਆਣਾ ਵੱਲੋਂ ਆਈ ਅਦਾਨੀ ਐਗਰੋ ਦੀ ਮਾਲ ਗੱਡੀ ਪੂਰੀ ਰਫ਼ਤਾਰ ਨਾਲ ਸੇਲੋ ਪਲਾਂਟ ਡਗਰੂ ਵੱਲ ਦੌੜੀ।

Image courtesy Abp Sanjha

ਮੋਗਾ: ਪੰਜਾਬ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੇ ਕੇਵਲ ਮਾਲ ਗੱਡੀਆਂ ਨੂੰ ਦਿੱਤੀ ਹੈ। ਪਰ ਇਸ ਛੋਟ ‘ਤੇ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ, ਜਦੋਂ ਮੋਗਾ ਰੇਲਵੇ ਸਟੇਸ਼ਨ ਉੱਤੋਂ ਦੀ ਲੁਧਿਆਣਾ ਵੱਲੋਂ ਆਈ ਅਦਾਨੀ ਐਗਰੋ ਦੀ ਮਾਲ ਗੱਡੀ ਪੂਰੀ ਰਫ਼ਤਾਰ ਨਾਲ ਸੇਲੋ ਪਲਾਂਟ ਡਗਰੂ ਵੱਲ ਦੌੜੀ।

ਮੋਗਾ ਰੇਲਵੇ ਸਟੇਸ਼ਨ ‘ਤੇ ਲੱਗੇ ਪੱਕੇ ਮੋਰਚੇ ਦੇ ਵਰਕਰਾਂ ਨੇ ਤੁਰੰਤ ਐਕਸ਼ਨ ਲੈਂਦਿਆਂ ਟ੍ਰੇਨ ਦੇ ਪਿੱਛੇ ਮੋਟਰਸਾਈਕਲਾਂ ਅਤੇ ਟਰੈਕਟਰਾਂ ਰਾਹੀਂ ਅਦਾਨੀ ਐਗਰੋ ਦੀਆਂ ਰੇਲਵੇ ਲਾਈਨਾਂ ‘ਤੇ ਜਾ ਡੇਰੇ ਲਾਏ। ਇਸ ਮੌਕੇ ਰੇਲਵੇ ਲਾਈਨਾਂ ‘ਤੇ ਖੜੇ ਅਦਾਨੀ ਐਗਰੋ ਦੇ ਡੱਬਿਆਂ ‘ਤੇ ਚੜ੍ਹ ਕੇ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ।

ਅਨਾਜ਼ ਸਟੋਰ ਕਰਨ ਵਾਲੇ ਸੇਲੋ ਪਲਾਂਟ ਅੰਦਰ ਗਏ ਡੱਬਿਆਂ ਨੂੰ ਅੰਦਰ ਹੀ ਡੱਕ ਦਿੱਤਾ ਗਿਆ। ਇਸ ਮੌਕੇ ਹਾਜ਼ਰ ਕਿਸਾਨ ਆਗੂਆਂ ਸੂਰਤ ਸਿੰਘ ਧਰਮਕੋਟ, ਬਲਵੰਤ ਸਿੰਘ ਬ੍ਰਹਮਕੇ ਅਤੇ ਹੋਰ ਕਈਆਂ ਨੇ ਕਿਹਾ ਕਿ ਪੰਜਾਬ ਵਿੱਚ ਮਾਲ ਗੱਡੀਆਂ ਨੂੰ ਛੋਟ ਦਾ ਇਹ ਮਤਲਬ ਹਰਗਿਜ਼ ਨਹੀਂ ਕਿ ਅਦਾਨੀ ਦੇ ਮਾਲ ਡੱਬੇ ਪੰਜਾਬ ਵਿੱਚ ਛੂਕਦੇ ਫਿਰਨਗੇ।

ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਜਿਹੜੇ ਸਟੋਰ ਬਣਾ ਕੇ ਅਦਾਨੀਆਂ ਨੂੰ ਅੰਨੀ ਕਮਾਈ ਕਰਨ ਦਾ ਰਾਹ ਖੋਲ੍ਹਿਆ, ਉਹ ਬੰਦ ਹੋਣਾ ਚਾਹੀਦਾ ਹੈ। ਇਸ ਮੌਕੇ ਪਹੁੰਚੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਕਿਸਾਨਾਂ ਨੂੰ ਭਰੋਸਾ ਦਵਾਇਆ ਕਿ ਇੱਥੋਂ ਕੋਈ ਵੀ ਮਾਲ ਗੱਡੀ ਅਦਾਨੀ ਸੈਲੋ ਚੋਂ ਮਾਲ ਨਹੀਂ ਲਿਜਾਵੇਗੀ।

ਇਸ ਮੌਕੇ ਕਿਸਾਨ ਆਗੂਆਂ ਨੇ ਰੇਲਵੇ ਦੇ ਅਧਿਕਾਰੀਆਂ ਨੂੰ ਵੀ ਕਿਹਾ ਕਿ ਇੱਥੇ ਅਦਾਨੀ ਸੈਲੋ ਵਿੱਚ ਕੋਈ ਮਾਲ ਗੱਡੀ ਨਾ ਲਿਆਂਦੀ ਜਾਵੇ। ਇੱਥੇ ਮੋਰਚਾ ਲਗਾ ਕੇ ਬੈਠੇ ਕਿਸਾਨਾਂ ਨੇ ਸਮੁੱਚੇ ਪੰਜਾਬ ਵਿੱਚ ਰੇਲਵੇ ਸਟੇਸ਼ਨਾਂ ‘ਤੇ ਬੈਠੇ ਕਿਸਾਨਾਂ ਨੂੰ ਮੁਸਤੈਦੀ ਵਰਤਣ ਲਈ ਕਿਹਾ ਗਿਆ। ਦੱਸ ਦਈਏ ਕਿ ਮੋਗਾ ਰੇਲਵੇ ਸਟੇਸ਼ਨ ਵਿਖੇ ਲੱਗਾ ਪੱਕਾ ਧਰਨਾ ਜਾਰੀ ਹੈ।

News Credit Abp sanjha