ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇਹ ਗ੍ਰਿਫ਼ਤਾਰੀਆਂ ਬੋਸਟਨ, ਵਾਸ਼ਿੰਗਟਨ, ਹਿਊਸਟਨ, ਫ਼ੋਰਟ ਲੌਡਰਡੇਲ, ਨੇਵਾਰਕ, ਨੈਸ਼ਵਿਲੇ, ਪਿਟਸਬਰਗ ਤੇ ਹੈਰਿਸਬਰਗ ਸ਼ਹਿਰਾਂ ਤੋਂ ਕੀਤੀਆਂ ਹਨ। ਇਨ੍ਹਾਂ ਵਿੱਚ 11 ਭਾਰਤੀ ਵਿਦਿਆਰਥੀਆਂ ਤੋਂ ਇਲਾਵਾ ਦੋ ਲਿਬੀਆ ਦੇ, ਇੱਕ ਸੈਨੇਗਲ ਦਾ ਤੇ ਇੱਕ ਬੰਗਲਾਦੇਸ਼ ਤੋਂ ਹਨ।

Image courtesy Abp Sanjha

ਵਾਸ਼ਿੰਗਟਨ: ਅਮਰੀਕਾ ’ਚ ਗ਼ੈਰ ਕਾਨੂੰਨੀ ਢੰਗ ਨਾਲ ਰਹਿ ਰਹੇ 15 ਵਿਦੇਸ਼ੀ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 11 ਭਾਰਤੀ ਹਨ। ਵਾਸ਼ਿੰਗਟਨ ਡੀਸੀ ਤੋਂ ਪੀਟੀਆਈ ਦੀ ਰਿਪੋਰਟ ਅਨੁਸਾਰ ਵਿਦਿਆਰਥੀਆਂ ਨੂੰ ਬੁੱਧਵਾਰ ਨੂੰ ਵੱਖੋ-ਵੱਖਰੀਆਂ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਰਿਪੋਰਟ ਅਨੁਸਾਰ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇਹ ਗ੍ਰਿਫ਼ਤਾਰੀਆਂ ਬੋਸਟਨ, ਵਾਸ਼ਿੰਗਟਨ, ਹਿਊਸਟਨ, ਫ਼ੋਰਟ ਲੌਡਰਡੇਲ, ਨੇਵਾਰਕ, ਨੈਸ਼ਵਿਲੇ, ਪਿਟਸਬਰਗ ਤੇ ਹੈਰਿਸਬਰਗ ਸ਼ਹਿਰਾਂ ਤੋਂ ਕੀਤੀਆਂ ਹਨ। ਇਨ੍ਹਾਂ ਵਿੱਚ 11 ਭਾਰਤੀ ਵਿਦਿਆਰਥੀਆਂ ਤੋਂ ਇਲਾਵਾ ਦੋ ਲਿਬੀਆ ਦੇ, ਇੱਕ ਸੈਨੇਗਲ ਦਾ ਤੇ ਇੱਕ ਬੰਗਲਾਦੇਸ਼ ਤੋਂ ਹਨ। ਅਧਿਕਾਰੀਆਂ ਮੁਤਾਬਕ ‘ਆਪਰੇਸ਼ਨ ਔਪਟੀਕਲ ਇਲਿਯੂਜ਼ਨ’ ਅਧੀਨ ਕਾਰਵਾਈ ਦੌਰਾਨ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਸਾਰੇ ਵਿਦਿਆਰਥੀ ਧੋਖਾਧੜੀ ਨਾਲ ‘ਔਪਟੀਕਲ ਪ੍ਰੈਕਟੀਕਲ ਟ੍ਰੇਨਿੰਗ’ (OPT) ਪ੍ਰੋਗਰਾਮ ਦੀ ਵਰਤੋਂ ਕਰਦਿਆਂ ਅਮਰੀਕਾ ਵਿੱਚ ਰਹਿ ਰਹੇ ਸਨ।

OPT ਦੇ ਆਧਾਰਤ ਵਿਦੇਸ਼ੀ ਵਿਦਿਆਰਥੀ ਅਮਰੀਕਾ ਵਿੱਚ ਆਪਣੀ ਪੜ੍ਹਾਈ ਦੇ ਖੇਤਰ ਵਿੱਚ ਇੱਕ ਸਾਲ ਤੱਕ ਕੰਮ ਕਰ ਸਕਦੇ ਹਨ ਤੇ ਜੇ ਵਿਦਿਆਰਥੀ STEM ਔਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਵਿੱਚ ਸ਼ਾਮਲ ਹੁੰਦਾ ਹੈ, ਤਾਂ ਉਸ ਨੂੰ 24 ਮਹੀਨੇ ਹੋਰ ਮਿਲ ਸਕਦੇ ਹਨ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਦੱਸਿਆ ਕਿ ਜਿਹੜੀਆਂ ਕੰਪਨੀਆਂ ਵਿੱਚ ਨੌਕਰੀਆਂ ਕਰਦੇ ਹੋਣ ਦਾ ਦਾਅਵਾ ਇਹ ਵਿਦਿਆਰਥੀ ਕਰ ਰਹੇ ਸਨ, ਉਹ ਅਸਲ ਵਿੱਚ ਕਿਤੇ ਮੌਜੂਦ ਹੀ ਨਹੀਂ ਹਨ।ਕਾਰਜਕਾਰੀ ਉੱਪ ਮੰਤਰੀ ਕੇਨ ਕਕਸੀਨੇਲੀ ਨੇ ਦਾਅਵਾ ਕੀਤਾ ਕਿ ਟਰੰਪ ਪ੍ਰਸ਼ਾਸਨ ਨੇ ਹੁਣ ਵਿਖਾ ਦਿੱਤਾ ਹੈ ਕਿ ‘ਅਮਰੀਕਾ ਨੂੰ ਹੀ ਪਹਿਲ ਦਿੱਤੀ ਜਾ ਰਹੀ ਹੈ’ ਤੇ ਇਮੀਗ੍ਰੇਸ਼ਨ ਕਾਨੁੰਨਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਅਮਰੀਕਾ ਦੇ ਵਰਕਰ ਵਿਹਲੇ ਘੁੰਮ ਰਹੇ ਹਨ ਤੇ ਉਨ੍ਹਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਅਜਿਹੇ ਵੇਲੇ ਇਸ ਤਰ੍ਹਾਂ ਦੇ ਘੁਟਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਇਮੀਗ੍ਰੇਸ਼ਨ ਵਿਭਾਗ ਦੇ ਸੀਨੀਅਰ ਅਧਿਕਾਰੀ ਟੋਨੀ ਫ਼ੈਮ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਿਤੇ ਕਿਸੇ ਕਿਸਮ ਦੀ ਕੋਈ ਧੋਖਾਧੜੀ ਨਹੀਂ ਹੋਣ ਦਿੱਤੀ ਜਾ ਰਹੀ। ਇਹ ਤਾਜ਼ਾ ਗ੍ਰਿਫ਼ਤਾਰੀਆਂ ਇਸ ਤੱਥ ਦੀ ਜਿਊਂਦੀ–ਜਾਗਦੀ ਮਿਸਾਲ ਹਨ।

News Credit Abp sanjha