ਦੱਸਿਆ ਜਾ ਰਿਹਾ ਹੈ ਕਿ ਧਮਾਕਾ ਇੱਕ ਇਮਾਰਤ ਵਿੱਚ ਹੋਇਆ ਸੀ। ਹਾਲਾਂਕਿ ਧਮਾਕੇ ਸਿਲੰਡਰ ਫਟਣ ਕਾਰਨ ਹੋਇਆ ਜਾਂ ਕਿਸੇ ਹੋਰ ਕਾਰਨ ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

Image Courtesy ABP Sanjha

ਕਰਾਚੀ: ਗੁਆਂਢੀ ਦੇਸ਼ ਪਾਕਿਸਤਾਨ ਦੇ ਕਰਾਚੀ ‘ਚ ਇੱਕ ਵੱਡਾ ਧਮਾਕਾ ਹੋਇਆ ਹੈ। ਇਸ ਧਮਾਕੇ ਵਿੱਚ ਹੁਣ ਤਕ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ, ਲਗਪਗ 15 ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਗੁਲਸ਼ਨ-ਏ-ਇਕਬਾਲ ਵਿੱਚ ਮਸਕਾਨ ਚੌਰੰਗੀ ਵਿਚ ਇੱਕ ਦੋ ਮੰਜ਼ਲਾ ਇਮਾਰਤ ਵਿੱਚ ਹੋਇਆ। ਹਾਲਾਂਕਿ ਧਮਾਕੇ ਸਿਲੰਡਰ ਫਟਣ ਕਾਰਨ ਹੋਇਆ ਜਾਂ ਕਿਸੇ ਹੋਰ ਕਾਰਨ ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ।

ਕੱਲ੍ਹ ਕਰਾਚੀ ਵਿੱਚ ਹੋਇਆ ਸੀ ਹੰਗਾਮਾ:

ਇਸ ਧਮਾਕੇ ਤੋਂ ਬਾਅਦ ਆਸ-ਪਾਸ ਦੀਆਂ ਕਈ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੱਲ੍ਹ ਅੱਧੀ ਰਾਤ ਨੂੰ ਕਰਾਚੀ ਵਿਚ ਹੰਗਾਮਾ ਹੋਇਆ ਸੀ। ਸਿੰਧ ਦੀ ਸੈਨਾ ਤੇ ਪੁਲਿਸ ਕੱਲ ਇੱਥੇ ਆਹਮੋ-ਸਾਹਮਣੇ ਹੋਈ ਸੀ।

News Credit ABP Sanjha