ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜਿਹੜੇ ਲੋਕ ਚਿਹਰੇ ‘ਤੇ ਮਾਸਕ ਪਹਿਨਦੇ ਹਨ, ਉਹ “ਹਰ ਸਮੇਂ” ਕੋਰੋਨਾਵਾਇਰਸ ਨਾਲ ਪੀੜਤ ਰਹਿੰਦੇ ਹਨ। ਹਾਲਾਂਕਿ, ਉਨ੍ਹਾਂ ਦੇ ਦਾਅਵੇ ਪਿੱਛੇ ਕੋਈ ਸਬੂਤ ਨਹੀਂ।

Image courtesy Abp Sanjha

ਮਿਆਮੀ: ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜਿਹੜੇ ਲੋਕ ਚਿਹਰੇ ‘ਤੇ ਮਾਸਕ ਪਹਿਨਦੇ ਹਨ, ਉਹ “ਹਰ ਸਮੇਂ” ਕੋਰੋਨਾਵਾਇਰਸ ਨਾਲ ਪੀੜਤ ਰਹਿੰਦੇ ਹਨ। ਹਾਲਾਂਕਿ, ਉਨ੍ਹਾਂ ਦੇ ਦਾਅਵੇ ਪਿੱਛੇ ਕੋਈ ਸਬੂਤ ਨਹੀਂ। ਟਰੰਪ ਨੇ ਪਿਛਲੇ ਦਿਨੀਂ ਮਿਆਮੀ ਵਿੱਚ ਐਨਬੀਸੀ ਨਿਊਜ਼ ਦੇ ਟਾਊਨ ਹਾਲ ਪ੍ਰੋਗਰਾਮ ਦੌਰਾਨ ਇਹ ਦਾਅਵਾ ਕੀਤਾ ਸੀ।

ਰਾਸ਼ਟਰਪਤੀ ਨੂੰ 26 ਸਤੰਬਰ ਨੂੰ ਵ੍ਹਾਈਟ ਹਾਊਸ ‘ਚ ਹੋਏ ਵਿਸ਼ਾਲ ਸਮਾਗਮ ਬਾਰੇ ਸਵਾਲ ਪੁੱਛਿਆ ਗਿਆ ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਸੰਕਰਮਣ ਦਾ ਸਰੋਤ ਰਿਹਾ। ਇਸ ‘ਚ ਸ਼ਾਮਲ ਹੋਏ ਬਹੁਤ ਸਾਰੇ ਮਹਿਮਾਨ ਕੋਵਿਡ-19 ਤੋਂ ਪੀੜਤ ਹੋਏ।

ਪ੍ਰੋਗਰਾਮ ‘ਚ ਸ਼ਾਮਲ ਹੋਣ ਵਾਲੇ ਜ਼ਿਆਦਾਤਰ ਲੋਕਾਂ ਨੇ ਮਾਸਕ ਨਹੀਂ ਪਹਿਨੇ ਸੀ। ਸੰਕਰਮਿਤ ਹੋਣ ਵਾਲਿਆਂ ਵਿੱਚ ਖੁਦ ਰਾਸ਼ਟਰਪਤੀ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਸ਼ਾਮਲ ਹਨ।

ਰਾਸ਼ਟਰਪਤੀ ਖ਼ੁਦ ਵੀ ਘੱਟ ਹੀ ਮਾਸਕ ਪਹਿਨਦੇ ਹਨ। ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਮਾਸਕ ਨਾਲ ਕੋਈ ਸਮੱਸਿਆ ਨਹੀਂ, ਹਾਲਾਂਕਿ, ਇਸ ਦੇ ਬਾਅਦ ਦਾਅਵਾ ਕੀਤਾ ਗਿਆ ਕਿ “ਮਾਸਕ ਪਹਿਨਣ ਵਾਲੇ ਲੋਕ ਹਰ ਸਮੇਂ ਇਸ (ਸੰਕਰਮਣ) ਤੋਂ ਪੀੜਤ ਰਹਿੰਦੇ ਹਨ।”

News Credit Abp sanjha