ਹੈਦਰਾਬਾਦ ਤੇ ਆਸ ਪਾਸ ਦੇ ਇਲਾਕਿਆਂ ‘ਚ ਭਾਰੀ ਬਾਰਸ਼ ਕਾਰਨ ਪਾਣੀ ਭਰਿਆ ਹੋਇਆ ਹੈ ਤੇ ਨਾਲ ਹੀ ਭਾਰੀ ਬਾਰਸ਼ ਕਾਰਨ ਵੱਖ-ਵੱਖ ਹਾਦਸਿਆਂ ‘ਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ। ਮੰਗਲਵਾਰ ਸ਼ਾਮ ਤੋਂ ਹੈਦਰਾਬਾਦ ਵਿੱਚ ਮੀਂਹ ਪੈ ਰਿਹਾ ਹੈ।

Image courtesy Abp Sanjha

ਹੈਦਰਾਬਾਦ ਤੇ ਆਸ ਪਾਸ ਦੇ ਇਲਾਕਿਆਂ ‘ਚ ਭਾਰੀ ਬਾਰਸ਼ ਕਾਰਨ ਪਾਣੀ ਭਰਿਆ ਹੋਇਆ ਹੈ ਤੇ ਨਾਲ ਹੀ ਭਾਰੀ ਬਾਰਸ਼ ਕਾਰਨ ਵੱਖ-ਵੱਖ ਹਾਦਸਿਆਂ ‘ਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ। ਮੰਗਲਵਾਰ ਸ਼ਾਮ ਤੋਂ ਹੈਦਰਾਬਾਦ ਵਿੱਚ ਮੀਂਹ ਪੈ ਰਿਹਾ ਹੈ। ਬੁੱਧਵਾਰ ਤੜਕੇ ਬਾਰਸ਼ ਘੱਟ ਹੋਈ, ਪਰ ਸ਼ਹਿਰ ਤੇ ਉਪ ਨਗਰਾਂ ਦੀਆਂ ਦਰਜਨਾਂ ਕਾਲੋਨੀਆਂ ‘ਚ ਪਾਣੀ ਭਰਿਆ ਰਿਹਾ, ਜਦਕਿ ਪਾਣੀ ਭਰਨ ਤੇ ਦਰੱਖਤ ਡਿੱਗਣ ਕਾਰਨ ਸ਼ਹਿਰ ਦੇ ਅੰਦਰ ਤੇ ਰਾਸ਼ਟਰੀ ਰਾਜਮਾਰਗਾਂ ‘ਤੇ ਵਿਜੇਵਾੜਾ ਤੇ ਬੰਗਲੁਰੂ ਤੱਕ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ।

ਸਾਹਮਣੇ ਆਈ ਵੀਡੀਓ ਵਿਚ ਇਹ ਦੇਖਿਆ ਗਿਆ ਹੈ ਕਿ ਹੈਦਰਾਬਾਦ ਦੇ ਨਿਊ ਬੋਵਨਪੱਲੀ ਖੇਤਰ ‘ਚ ਪਾਣੀ ਦੇ ਪ੍ਰਵਾਹ ‘ਚ ਸੜਕ ‘ਤੇ ਕਾਰ ਤੈਰਦੀ ਹੋਈ ਵੇਖੀ ਗਈ। ਭਾਰੀ ਬਾਰਸ਼ ਕਾਰਨ ਰਾਜਧਾਨੀ ਦੇ ਕਈ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਸਦੀ ‘ਚ ਸਭ ਤੋਂ ਜ਼ਿਆਦਾ ਬਾਰਸ਼ ਨੇ ਸ਼ਹਿਰ ਤੇ ਬਾਹਰ ਦੇ ਇਲਾਕਿਆਂ ‘ਚ ਜਨਜੀਵਨ ਨੂੰ ਵਿਗਾੜ ਦਿੱਤਾ ਹੈ। ਸੈਂਕੜੇ ਕਲੋਨੀਆਂ ਹਨੇਰੇ ਵਿੱਚ ਡੁੱਬ ਗਈਆਂ।

ਹੜ੍ਹਾਂ ਵਾਲੇ ਇਲਾਕਿਆਂ ‘ਚ ਲੋਕਾਂ ਨੇ ਅਸ਼ਾਂਤ ਰਾਤ ਬਤੀਤ ਕੀਤੀ। ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਪੂਰਵ ਅਨੁਮਾਨ ਵਿੱਚ ਇਸ ਟੀਵੀ ਵਧੇਰੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ, ਜਦਕਿ ਗ੍ਰੇਟਰ ਹੈਦਰਾਬਾਦ ਮਿਊਂਸਪਲ ਕਾਰਪੋਰੇਸ਼ਨ (ਜੀਐਚਐਮਸੀ) ਦੇ ਕਮਿਸ਼ਨਰ ਲੋਕੇਸ਼ ਕੁਮਾਰ ਨੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਹੈ। ਆਪਦਾ ਸੇਵਾ ਫੋਰਸ (ਡੀਆਰਐਫ) ਫਾਇਰ ਸਰਵਿਸ ਕਰਮਚਾਰੀਆਂ ਤੇ ਪੁਲਿਸ ਦੀ ਮਦਦ ਨਾਲ ਫਸੇ ਲੋਕਾਂ ਨੂੰ ਬਚਾਉਣ ਵਿੱਚ ਸਹਾਇਤਾ ਕਰ ਰਹੀ ਹੈ।

News Credit Abp sanjha