ਇਲਾਹਾਬਾਦ ਹਾਈਕੋਰਟ ਦੀ ਲਖਨਊ ਬੈਂਚ ‘ਚ ਇਸ ਕੇਸ ਦੀ ਸੁਣਵਾਈ ਹੋਣ ਵਾਲੀ ਹੈ। ਹਾਈਕੋਰਟ ਨੇ ਸਰਕਾਰ ਤੇ ਯੂਪੀ ਪੁਲਿਸ ਦੇ ਵੱਡੇ ਅਧਿਕਾਰੀਆਂ ਨੂੰ ਤਲਬ ਕੀਤਾ ਹੈ।

Image courtesy Abp Sanjha

ਲਖਨਊ: ਹਾਥਰਸ ਕੇਸ ‘ਚ ਅੱਜ ਵੱਡਾ ਦਿਨ ਹੈ। ਅੱਜ ਇਲਾਹਾਬਾਦ ਹਾਈਕੋਰਟ ਦੀ ਲਖਨਊ ਬੈਂਚ ‘ਚ ਇਸ ਕੇਸ ਦੀ ਸੁਣਵਾਈ ਹੋਣ ਵਾਲੀ ਹੈ। ਹਾਈਕੋਰਟ ਨੇ ਸਰਕਾਰ ਤੇ ਯੂਪੀ ਪੁਲਿਸ ਦੇ ਵੱਡੇ ਅਧਿਕਾਰੀਆਂ ਨੂੰ ਤਲਬ ਕੀਤਾ ਹੈ। ਪੀੜਤਾ ਦਾ ਪਰਿਵਾਰ ਹਾਥਰਸ ਲਈ ਰਵਾਨਾ ਹੋ ਚੁੱਕਾ ਹੈ। ਪਰਿਵਾਰ ਦੇ ਪੰਜ ਲੋਕ ਭਾਰੀ ਸੁਰੱਖਿਆ ‘ਚ ਲਖਨਊ ਜਾ ਰਹੇ ਹਨ।

ਇਸ ਘਟਨਾ ਨੂੰ ਲੈਕੇ ਹਾਈਕੋਰਟ ਕਿੰਨਾ ਸੰਜੀਦਾ ਹੈ ਗਾਂਧੀ ਜੈਯੰਤੀ ਤੋਂ ਠੀਕ ਇਕ ਦਿਨ ਪਹਿਲਾਂ ਪਹਿਲੀ ਅਕਤੂਬਰ ਨੂੰ ਦਿੱਤੇ ਹੁਕਮ ਨੂੰ ਸਮਝੋ। ਹਾਈਕੋਰਟ ਨੇ ਆਪਣੇ ਹੁਕਮਾਂ ਦੀ ਸ਼ੁਰੂਆਤ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀਆਂ ਕਹੀਆਂ ਮਸ਼ਹੂਰ ਸੱਤਰਾਂ ਤੋਂ ਕੀਤੀ।

ਹਾਈਕੋਰਟ ਨੇ ਕਿਹਾ ‘ਤਹਾਨੂੰ ਇਕ ਯੰਤਰ ਦਿੰਦਾ ਹਾਂ। ਜਦੋਂ ਵੀ ਤਹਾਨੂੰ ਸ਼ੱਕ ਹੋਵੇ ਜਾਂ ਤੁਹਾਡਾ ਅਹੰਕਾਰ ਤੁਹਾਡੇ ‘ਤੇ ਹਾਵੀ ਹੋਣ ਲੱਗੇ ਤਾਂ ਇਹ ਕਸੌਟੀ ਅਜਮਾਓ। ਜੋ ਸਭ ਤੋਂ ਗਰੀਬ ਅਤੇ ਕਮਜ਼ੋਰ ਆਦਮੀ ਤੁਸੀਂ ਦੇਖਿਆ ਹੋਵੇ ਤਾਂ ਉਸ ਦੀ ਸ਼ਕਲ ਯਾਦ ਕਰੋ ਅਤੇ ਆਪਣੇ ਦਿਲ ਤੋਂ ਪੁੱਛੋ ਕਿ ਜੋ ਕਦਮ ਚੁੱਕਣ ਦਾ ਤੁਸੀਂ ਵਿਚਾਰ ਕਰ ਰਹੇ ਹੋ। ਉਸ ਆਦਮੀ ਲਈ ਕਿੰਨਾ ਉਪਯੋਗੀ ਹੋਵੇਗਾ। ਕੀ ਉਸ ਨਾਲ ਲਾਭ ਹੋਵੇਗਾ। ਕੀ ਉਸ ਨਾਲ ਉਸਨੂੰ ਕੁਝ ਲਾਭ ਪਹੁੰਚੇਗਾ?

ਜਸਟਿਸ ਰਾਜਨ ਰਾਏ ਅਤੇ ਜਸਪ੍ਰੀਤ ਸਿੰਘ ਦੀ ਬੈਂਚ ਨੇ 11 ਪੇਜ ਦੇ ਹੁਕਮਾਂ ‘ਚ ਤਮਾਮ ਅਖਬਾਰਾਂ ਦੀਆਂ ਉਨ੍ਹਾਂ ਕਟਿੰਗਸ ਦਾ ਨੋਟਿਸ ਲਿਆ। ਜਿਸ ‘ਚ ਕਿਹਾ ਗਿਆ ਕਿ ਪੀੜਤਾ ਦੇ ਨਾਲ ਦੁਸ਼ਕਰਮ ਕੀਤਾ ਗਿਆ, ਰੀੜ ਦੀ ਟੁੱਟੀ ਹੱਡੀ, ਕੱਟੀ ਹੋਈ ਜੀਭ ਅਤੇ ਲਾਸ਼ ਨੂੰ ਅੱਧੀ ਰਾਤ ਪਰਿਵਾਰ ਦੀ ਇਜਾਜ਼ਤ ਦੇ ਬਿਨਾਂ ਜ਼ਬਰਦਸਤੀ ਸਾੜ ਦਿੱਤਾ ਗਿਆ।

ਇਲਾਹਾਾਦ ਹਾਈਕੋਰਟ ਦੀ ਲਖਨਊ ਬੈਂਚ ਵਿਚ ਦੋ ਜੱਜਾਂ ਦੀ ਬੈਂਚ ਇਸ ਮਾਮਲੇ ਦੀ ਸੁਣਵਾਈ ਕਰੇਗੀ। ਮਾਮਲੇ ਦੀ ਸੁਣਵਾਈ ਦੁਪਹਿਰ ਸਵਾ ਦੋ ਵਜੇ ਹੋਣੀ ਹੈ। ਇਸ ‘ਚ ਯੂਪੀ ਸਰਕਾਰ ਵੱਲੋਂ ਮੁੱਖ ਗ੍ਰਹਿ ਸਕੱਤਰ ਅਵਨੀਸ਼ ਕੁਮਾਰ ਅਵਸਥੀ, ਡੀਜੀਪੀ ਹਿਤੇਸ਼ ਚੰਦਰ ਅਵਸਥੀ, ਏਡੀਜੀ ਲਾਅ ਐਂਡ ਆਰਡਰ ਪ੍ਰਸ਼ਾਂਤ ਕੁਮਾਰ, ਹਾਥਰਸ ਦੇ ਡੀਐਮ ਪ੍ਰਵੀਨ ਕੁਮਾਰ ਅਤੇ ਐਸਪੀ ਹਾਥਰਸ ਸੁਣਵਾਈ ਦੌਰਾਨ ਕੋਰਟ ‘ਚ ਮੌਜੂਦ ਰਹਿਣਗੇ।

News Credit Abp sanjha