ਬੈਂਕਰਸ ਦਾ ਕਹਿਣਾ ਹੈ ਕਿ ਮਹਿੰਗਾਈ ਦੇ ਦਬਾਅ ‘ਚ ਰੈਪੋ ਘਟਾਉਣ ਦੀ ਸੰਭਾਵਨਾ ਘੱਟ ਹੈ। ਜ਼ਿਆਦਾਤਰ ਮਾਹਿਰਾਂ ਦਾ ਵੀ ਮੰਨਣਾ ਕਿ ਰੈਪੋ ਰੇਟ ‘ਚ ਕਟੌਤੀ ਦੀ ਗੁੰਜਾਇਸ਼ ਘੱਟ ਹੈ।

Image Courtesy Abp Sanjha

ਨਵੀਂ ਦਿੱਲੀ: RBI ਮੋਨੇਟਰੀ ਪੌਲਿਸੀ ਕਮੇਟੀ (MPC) ਦੀ ਤਿੰਨ ਦਿਨਾਂ ਤੋਂ ਜਾਰੀ ਬੈਠਕ ਦੇ ਨਤੀਜੇ ਅੱਜ 10 ਵਜੇ ਜਾਰੀ ਕੀਤੇ ਜਾਣਗੇ। ਇਸ ਬਾਬਤ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਪ੍ਰੇਮ ਪ੍ਰੈੱਸ ਕਾਨਫਰੰਸ ਕਰਨਗੇ। ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਕ ਵਾਰ ਫਿਰ ਤੋਂ ਵਿਆਜ਼ ਦਰਾਂ ‘ਚ ਕਟੌਤੀ ਕੀਤੀ ਜਾ ਸਕਦੀ ਹੈ।

ਇਸ ਤੋਂ ਪਹਿਲਾਂ ਅਗਸਤ ‘ਚ ਐਮਪੀਸੀ ਦੀ 24ਵੀਂ ਬੈਠਕ ‘ਚ ਆਰਬੀਆਈ ਨੇ ਰੈਪੋ ਰੇਟ ‘ਚ ਕੋਈ ਬਦਲਾਅ ਨਹੀਂ ਕੀਤਾ ਸੀ। ਮੌਜੂਦਾ ਸਮੇਂ ਇਹ ਚਾਰ ਪ੍ਰਤੀਸ਼ਤ ਹੈ ਤੇ ਰਿਵਰਸ ਰੈਪੋ ਰੇਟ 3.35 ਪ੍ਰਤੀਸ਼ਤ ‘ਤੇ ਸਥਿਰ ਰੱਖਿਆ ਗਿਆ ਹੈ। ਜੇਕਰ ਬੈਠਕ ‘ਚ ਰੈਪੋ ਰੇਟ ਘੱਟ ਹੋ ਜਾਂਦਾ ਹੈ ਤਾਂ ਇਸ ਨਾਲ ਗਾਹਕਾਂ ਨੂੰ EMI ‘ਚ ਰਾਹਤ ਮਿਲੇਗੀ।

RBI ਗਵਰਨਰ ਦੀ ਆਗਵਾਈ ਵਾਲੀ MPC ਨੂੰ 31 ਮਾਰਚ, 2021 ਤਕ ਸਾਲਾਨਾ ਮਹਿੰਗਾਈ ਦਰ ਨੂੰ ਚਾਰ ਪ੍ਰਤੀਸ਼ਤ ‘ਤੇ ਰੱਖਣ ਦਾ ਕੰਮ ਦਿੱਤਾ ਗਿਆ ਹੈ। ਇਹ ਵੱਧ ਤੋਂ ਵੱਧ ਛੇ ਫੀਸਦ ਹੈ ਤੇ ਘੱਟੋ ਘੱਟ ਦੋ ਪ੍ਰਤੀਸ਼ਤ ਤਕ ਜਾ ਸਕਦੀ ਹੈ। RBI ਗਵਰਨਰ ਸ਼ਕਤੀਕਾਂਤ ਦਾਸ ਨੇ ਸਤੰਬਰ ‘ਚ ਕਿਹਾ ਸੀ ਕਿ ਲੋੜ ਪੈਣ ‘ਤੇ ਮੁਦਰਾ ਨੀਤੀਆਂ ‘ਚ ਬਦਲਾਅ ਕੀਤਾ ਜਾ ਸਕਦਾ ਹੈ ਤੇ ਵਿਆਜ਼ ਦਰਾਂ ‘ਚ ਕਟੌਤੀ ਦੀ ਗੁਜਾਇੰਸ਼ ਵੀ ਸੰਭਵ ਹੈ।

ਬੈਂਕਰਸ ਦਾ ਕਹਿਣਾ ਹੈ ਕਿ ਮਹਿੰਗਾਈ ਦੇ ਦਬਾਅ ‘ਚ ਰੈਪੋ ਘਟਾਉਣ ਦੀ ਸੰਭਾਵਨਾ ਘੱਟ ਹੈ। ਜ਼ਿਆਦਾਤਰ ਮਾਹਿਰਾਂ ਦਾ ਵੀ ਮੰਨਣਾ ਕਿ ਰੈਪੋ ਰੇਟ ‘ਚ ਕਟੌਤੀ ਦੀ ਗੁੰਜਾਇਸ਼ ਘੱਟ ਹੈ।

News Credit Abp sanjha