ਹਵਾਈ ਫੌਜ ਦੇ ਰਿਟਾਇਰਡ ਕੈਪਟਨ ਕ੍ਰਿਸਟੋਫਰ ਨੇ ਬੱਚੇ ਅਤੇ ਮਹਿਲਾ ਦੀਆਂ ਤਸਵੀਰਾਂ ਤੇ ਵੀਡੀਓ ਟਵੀਟ ਕੀਤੇ ਹਨ। ਟਵੀਟ ‘ਚ ਉਨ੍ਹਾਂ ਦੱਸਿਆ ਕਿ ਬੱਚੇ ਦਾ ਜਨਮ ਬੁੱਧਵਾਰ ਸ਼ਾਮ ਛੇ ਵੱਜ ਕੇ 10 ਮਿੰਟ ‘ਤੇ ਹੋਇਆ।

Image courtesy Abp Sanjha

ਨਵੀਂ ਦਿੱਲੀ: ਇੰਡੀਗੋ ਦੀ ਦਿੱਲੀ-ਬੈਂਗਲੁਰੂ ਦੀ ਫਲਾਈਟ ‘ਚ ਬੁੱਧਵਾਰ ਇਕ ਮਹਿਲਾ ਨੇ ਇਕ ਬੱਚੇ ਨੂੰ ਜਨਮ ਦਿੱਤਾ ਹੈ। ਇਕ ਸਵਾਲ ਦੇ ਜਵਾਬ ‘ਚ ਇੰਡੀਗੋ ਨੇ ਕਿਹਾ, ‘ਅਸੀਂ ਇਸ ਦੀ ਪੁਸ਼ਟੀ ਕਰਦੇ ਹਾਂ ਕਿ ਦਿੱਲੀ ਤੋਂ ਬੈਂਗਲੁਰੂ ਫਲਾਈਟ 6E122 ‘ਚ ਇਕ ਮਹਿਲਾ ਦੀ ਪ੍ਰੀਮੈਚਿਓਰ ਡਿਲੀਵਰੀ ਹੋਈ ਹੈ।’

ਹਵਾਈ ਫੌਜ ਦੇ ਰਿਟਾਇਰਡ ਕੈਪਟਨ ਕ੍ਰਿਸਟੋਫਰ ਨੇ ਬੱਚੇ ਅਤੇ ਮਹਿਲਾ ਦੀਆਂ ਤਸਵੀਰਾਂ ਤੇ ਵੀਡੀਓ ਟਵੀਟ ਕੀਤੇ ਹਨ। ਟਵੀਟ ‘ਚ ਉਨ੍ਹਾਂ ਦੱਸਿਆ ਕਿ ਬੱਚੇ ਦਾ ਜਨਮ ਬੁੱਧਵਾਰ ਸ਼ਾਮ ਛੇ ਵੱਜ ਕੇ 10 ਮਿੰਟ ‘ਤੇ ਹੋਇਆ। ਸੱਤ ਵੱਜ ਕੇ 40 ਮਿੰਟ ‘ਤੇ ਫਲਾਈਟ ਬੈਂਗਲੁਰੂ ਏਅਰਪੋਰਟ ‘ਤੇ ਪਹੁੰਚੀ। ਏਅਰਪੋਰਟ ‘ਤੇ ਇੰਡੀਗੋ ਫਲਾਈਟ ਦੇ ਸਾਰੇ ਸਟਾਫ ਨੇ ਮਹਿਲਾ ਤੇ ਬੱਚੇ ਦਾ ਸੁਆਗਤ ਕੀਤਾ ਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਫਿਲਹਾਲ ਬੱਚਾ ਤੇ ਮਾਂ ਦੋਵੇਂ ਸਿਹਤਮੰਦ ਹਨ।

News Credit Abp sanjha