ਪਹਿਲੀ ਅਕਤਬੂਰ ਤੋਂ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੇ ਜਾਣ ਵਾਲੇ ਧਰਨਾ ਪ੍ਰਦਰਸ਼ਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕਿਸਾਨਾਂ ਦਾ ਰੋਸ ਹੈ ਕਿ ਦੇਸ਼ ‘ਚ ਲੋਕਤੰਤਰ ਖਤਮ ਹੋ ਗਿਆ, ਕਾਨੂੰਨ ਥੋਪੇ ਜਾਣ ਲੱਗੇ ਹਨ, ਕਿਸਾਨਾਂ ਵੱਲੋਂ ਕੱਲ੍ਹ ਤੋਂ ਰੇਲ ਚੱਕਾ ਜਾਮ ਕੀਤਾ ਜਾਵੇਗਾ।

Image courtesy Abp Sanjha

ਬਰਨਾਲਾ: ਪਹਿਲੀ ਅਕਤੂਬਰ ਤੋਂ ਕਿਸਾਨ ਸੰਗਠਨਾਂ ਵੱਲੋਂ ਪੰਜਾਬ ਭਰ ‘ਚ ਰੇਲ ਰੋਕੋ ਅੰਦੋਲਨ ਤੇਜ਼ਾ ਕੀਤਾ ਜਾ ਰਿਹਾ ਹੈ। ਇਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਬਾਬਤ ਕਿਸਾਨਾਂ ਸਮੇਤ ਨੌਜਵਾਨਾਂ ਨੂੰ ਵੱਡੀ ਗਿਣਤੀ ‘ਚ ਲਾਮਬੰਦ ਕੀਤਾ ਜਾ ਰਿਹਾ ਹੈ। ਇਸ ਵੱਡੇ ਅੰਦੋਲਨ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਚਾਰ ਸਮੱਗਰੀ ਵੀ ਵੰਡੀ ਗਈ ਹੈ।

ਬਰਨਾਲਾ ਜ਼ਿਲ੍ਹੇ ‘ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜ਼ਿਲ੍ਹਾ ਪੱਧਰੀ ਮੀਟਿੰਗ ਕਰਦਿਆਂ ਪਹਿਲੀ ਅਕਤਬੂਰ ਤੋਂ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੇ ਜਾਣ ਵਾਲੇ ਧਰਨਾ ਪ੍ਰਦਰਸ਼ਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕਿਸਾਨਾਂ ਦਾ ਰੋਸ ਹੈ ਕਿ ਦੇਸ਼ ‘ਚ ਲੋਕਤੰਤਰ ਖਤਮ ਹੋ ਗਿਆ, ਕਾਨੂੰਨ ਥੋਪੇ ਜਾਣ ਲੱਗੇ ਹਨ, ਕਿਸਾਨਾਂ ਵੱਲੋਂ ਕੱਲ੍ਹ ਤੋਂ ਰੇਲ ਚੱਕਾ ਜਾਮ ਕੀਤਾ ਜਾਵੇਗਾ।

ਬਰਨਾਲਾ-ਚੰਡੀਗੜ੍ਹ ਹਾਈਵੇਅ ਟੋਲ ਪਲਾਜ਼ਾ ਜਾਮ ਕੀਤਾ ਜਾਵੇਗਾ। ਰਿਲਾਇੰਸ ਸ਼ੌਪਿੰਗ ਮਾਲ ਰਿਲਾਇੰਸ ਪੈਟਰੋਲ ਪੰਪ ਜਾਮ, ਵੱਡੇ ਸ਼ੌਪਿੰਗ ਮਾਲ ਦਾ ਵੀ ਪੂਰਨ ਤੌਰ ‘ਤੇ ਘਿਰਾਉ ਕੀਤਾ ਜਾਵੇਗਾ। ਵਿਸ਼ੇਸ਼ ਤੌਰ ‘ਤੇ ਪੰਜਾਬ ਦੇ ਨੌਜਵਾਨਾਂ ਨੂੰ ਨਾਲ ਲੈਕੇ ਚੱਲਣ ਦੀ ਮੁਹਿੰਮ ਦੇ ਇਸ਼ਤਿਹਾਰ ਪਰਚੇ ਵੀ ਵੰਡੇ ਜਾ ਰਹੇ ਹਨ।

News Credit Abp sanjha