ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖਿਲਾਫ ਹੁਣ ਸਭ ਤੋਂ ਪੁਰਾਣੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਵੱਖ ਹੋਣ ਤੋਂ ਬਾਅਦ ਆਹਮੋ-ਸਾਹਮਣੇ ਦੀ ਲੜਾਈ ਲੀ ਤਿਆਰ ਹੈ। ਇਸ ਬਾਰੇ ਹੁਣ ਅਕਾਲੀ ਦਲ ਨੇ ਵੱਡਾ ਮਾਰਚ ਕੱਢਣ ਦਾ ਐਲਾਨ ਕੀਤਾ ਹੈ।

Image courtesy Abp Sanjha

ਚੰਡੀਗੜ੍ਹ: ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖਿਲਾਫ ਹੁਣ ਸਭ ਤੋਂ ਪੁਰਾਣੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਵੱਖ ਹੋਣ ਤੋਂ ਬਾਅਦ ਆਹਮੋ-ਸਾਹਮਣੇ ਦੀ ਲੜਾਈ ਲੀ ਤਿਆਰ ਹੈ। ਇਸ ਬਾਰੇ ਹੁਣ ਅਕਾਲੀ ਦਲ ਨੇ ਵੱਡਾ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਦੱਸ ਦਈਏ ਮਿਲੀ ਜਾਣਕਾਰੀ ਮੁਤਾਬਕ 3 ਅਕਤੂਬਰ ਨੂੰ ਸਾਰੇ ਅਕਾਲੀ ਆਗੂ ਅਤੇ ਵਰਕਰ ਤਿੰਨ ਧਾਰਮਿਕ ਤਖ਼ਤਾਂ ‘ਤੇ ਮੱਥਾ ਟੇਕਣ ਤੋਂ ਬਾਅਦ ਮੁਹਾਲੀ ਵਿਖੇ ਇਕੱਠੇ ਹੋਣਗੇ ਅਤੇ ਪੰਜਾਬ ਰਾਜ ਭਵਨ ਵੱਲ ਮਾਰਚ ਕਰਨਗੇ।

ਸੁਖਬੀਰ ਬਾਦਲ ਨੇ ਹਰੇਕ ਬਲਕੇ ਤੋਂ ਘੱਟੋ ਘੱਟ 300 ਵਾਹਨਾਂ ਤੱਕ ਪਹੁੰਚਣ ਦਾ ਐਲਾਨ ਕੀਤਾ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਹਨ, ਯਾਨੀ 30-35 ਹਜ਼ਾਰ ਗੱਡੀਆਂ ‘ਚ ਕਾਰਕੁੰਨ ਮੁਹਾਲੀ ਆਉਣਗੇ। ਇਸ ਦੌਰਾਨ ਹੀ ਅਕਾਲੀ ਦਲ ਕਿਸਾਨ ਸੁਧਾਰ ਕਾਨੂੰਨਾਂ ਵਿਰੋਧ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਵੀ ਕਰੇਗਾ।

News Credit Abp sanjha