ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਅੱਜ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।ਪੰਜਾਬ ਭਰ ਦੇ ਵੱਖ ਵੱਖ ਜ਼ਿਲ੍ਹਾਂ ‘ਚ ਕਿਸਾਨਾਂ ਦਾ ਵੱਡਾ ਇੱਕਠ ਵੇਖਣ ਨੂੰ ਮਿਲਿਆ।

Image courtesy Abp Sanjha

ਪਟਿਆਲਾ: ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਅੱਜ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।ਪੰਜਾਬ ਭਰ ਦੇ ਵੱਖ ਵੱਖ ਜ਼ਿਲ੍ਹਾਂ ‘ਚ ਕਿਸਾਨਾਂ ਦਾ ਵੱਡਾ ਇੱਕਠ ਵੇਖਣ ਨੂੰ ਮਿਲਿਆ।ਇਸ ਦੌਰਾਨ ਪੰਜਾਬ ਗਾਇਕ ਵੀ ਕਿਸਾਨਾਂ ਦੇ ਹੱਕ ‘ਚ ਨਿਤਰੇ ਅਤੇ ਜ਼ਮੀਨ ਤੇ ਆ ਕੇ ਖੇਤੀ ਬਿੱਲਾਂ ਦਾ ਵਿਰੋਧ ਕੀਤਾ। ਅੱਜ ਪਟਿਆਲਾ ‘ਚ ਪ੍ਰੀਤ ਹਰਪਾਲ , ਹਿੰਮਤ ਸੰਧੂ , ਹੌਬੀ ਧਾਲੀਵਾਲ ਅਤੇ ਜੱਸ ਬਾਜਵਾ ਆਦਿ ਕਿਸਾਨ ਅੰਦੋਲਨਾਂ ‘ਚ ਸ਼ਾਮਲ ਹੋਏ।

ਇਨ੍ਹਾਂ ਪੰਜਾਬੀ ਕਲਾਕਾਰਾਂ ਨੇ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਅਤੇ ਰੋਸ ਪ੍ਰਦਰਸ਼ਨ ‘ਚ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।ਇਨ੍ਹਾਂ ਸਿੰਗਰਜ਼ ਨੇ ਖੇਤੀ ਬਿੱਲਾਂ ਨੂੰ ਰੱਦ ਕਰਨ ਦੀ ਵੀ ਅਪੀਲ ਕੀਤੀ।ਪੰਜਾਬੀ ਗਾਇਕਾਂ ਦੇ ਸਮਰਥਕ ਵੀ ਉਨ੍ਹਾਂ ਦੇ ਪਿੱਛੇ ਸੜਕਾਂ ਤੇ ਉੱਤਰ ਆਏ ਹਨ। ਕਲਾਕਰਾਂ ਵੱਲੋ ਗੀਤਾਂ ਰਾਹੀਂ ਵੀ ਖੇਤੀ ਬਿੱਲਾਂ ਦਾ ਵਿਰੋਧ ਜਾ ਰਿਹਾ ਹੈ। ਗਾਇਕ ਮਨਮੋਹਨ ਵਾਰਿਸ , ਕੰਵਰ ਗਰੇਵਾਲ , ਸਿੱਪੀ ਗਿੱਲ ਨੇ ਖੇਤੀ ਬਿੱਲਾਂ ਖਿਲਾਫ ਗੀਤ ਰਿਲੀਜ਼ ਕੀਤੇ।ਦੂਜੇ ਪਾਸੇ ਰੋਸ ਪ੍ਰਦਰਸ਼ਨ ‘ਚ ਵੀ ਆਪਣੀ ਆਵਾਜ਼ ਨਾਲ ਕਲਾਕਰਾਂ ਵੱਲੋ ਕੇਂਦਰ ਸਰਕਾਰ ਨੂੰ ਕੋਸਿਆ ਜਾ ਰਿਹਾ ਹੈ।

ਪੰਜਾਬੀ ਗਾਇਕ ਜੱਸ ਬਾਜਵਾ, ਜਿਨ੍ਹਾਂ ਨੇ ਖੇਤੀ ਬਿੱਲ ਖਿਲਾਫ ਕਈ ਸਾਰੇ ਰੋਸ ਪ੍ਰਦਰਸ਼ਨਾਂ ‘ਚ ਹਿੱਸਾ ਲਿਆ ਹੈ।ਕੱਲ ਖਮਾਣੋ ‘ਚ ਵੀ ਟਰੈਕਟਰ ਰੈਲੀ ‘ਚ ਜੱਸ ਬਾਜਵਾ ਨੇ ਖੇਤੀ ਬਿੱਲਾਂ ਦਾ ਵਿਰੋਧ ਕੀਤਾ।ਅੱਜ ਪਟਿਆਲਾ ਦੇ ਰੋਸ ਪ੍ਰਦਰਸ਼ਨ ‘ਚ ਵੀ ਜੱਸ ਬਾਜਵਾ ਨੇ ਕਿਸਾਨਾਂ ਦਾ ਸਮਰਥਨ ਕੀਤਾ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇ ਲਾ ਆਪਣੀ ਭੜਾਸ ਕੱਢੀ।

News Credit Abp sanjha