ਭਾਰਤ ਤੇ ਚੀਨ ਵਿਚਾਲੇ ਗੱਲਬਾਤ ਦਾ ਦੌਰ ਜਾਰੀ ਹੈ। ਇਸ ਦੌਰਾਨ ਐਲਏਸੀ ‘ਤੇ ਫਾਇਰਿੰਗ ਕਰਨ ਬਾਰੇ ਵੱਡੀ ਖ਼ਬਰ ਆਈ ਹੈ। ਤਾਜ਼ਾ ਰਿਪੋਰਟ ਅਨੁਸਾਰ, 10 ਸਤੰਬਰ ਨੂੰ ਪੈਂਗੋਂਗ ਵਿੱਚ 100 ਤੋਂ 200 ਰਾਉਂਡ ਗੋਲੀਆਂ ਚੱਲੀਆਂ ਸੀ।

Image courtesy Abp Sanjha

ਨਵੀਂ ਦਿੱਲੀ: ਭਾਰਤ ਤੇ ਚੀਨ ਵਿਚਾਲੇ ਗੱਲਬਾਤ ਦਾ ਦੌਰ ਜਾਰੀ ਹੈ। ਇਸ ਦੌਰਾਨ ਐਲਏਸੀ ‘ਤੇ ਫਾਇਰਿੰਗ ਕਰਨ ਬਾਰੇ ਵੱਡੀ ਖ਼ਬਰ ਆਈ ਹੈ। ਤਾਜ਼ਾ ਰਿਪੋਰਟ ਅਨੁਸਾਰ, 10 ਸਤੰਬਰ ਨੂੰ ਪੈਂਗੋਂਗ ਵਿੱਚ 100 ਤੋਂ 200 ਰਾਉਂਡ ਗੋਲੀਆਂ ਚੱਲੀਆਂ ਸੀ।

ਇਹ ਗੋਲੀਬਾਰੀ ਮਾਸਕੋ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਉਸ ਦੇ ਚੀਨੀ ਹਮਰੁਤਬਾ ਵੈਂਗ ਯੀ ਦੀ ਮੁਲਾਕਾਤ ਤੋਂ ਪਹਿਲਾਂ ਹੋਈ ਸੀ। ਬੇਸ਼ੱਕ ਦੋਵਾਂ ਮੁਲਕਾਂ ਦੇ ਲੀਡਰਾਂ ਨੇ ਸਰਹੱਦ ‘ਤੇ ਸ਼ਾਂਤੀ ਬਣਾਈ ਰੱਖਣ ‘ਤੇ ਜ਼ੋਰ ਦਿੱਤਾ ਸੀ ਪਰ ਫੌਜਾਂ ਵਿਚਾਲੇ ਤਣਾਅ ਜਾਰੀ ਹੈ।

ਦੱਸ ਦਈਏ ਕਿ ਭਾਰਤ-ਚੀਨ ਵਿਚਾਲੇ ਸਮਝੌਤੇ ਮੁਤਾਬਕ ਦੋਵਾਂ ਦੇਸ਼ਾਂ ਦੀ ਫੌਜ ਗੋਲੀ ਨਹੀਂ ਚਲਾ ਸਕਦੀ ਸੀ ਪਰ ਪਿਛਲੇ ਸਮੇਂ ਤਣਾਅ ਮਗਰੋਂ ਸਰਕਾਰ ਨੇ ਪ੍ਰੋਟੋਕਾਲ ਵਿੱਚ ਤਬਦੀਲੀ ਕਰਦਿਆਂ ਫੌਜ ਨੂੰ ਹਾਲਾਤ ਮੁਤਾਬਕ ਫੈਸਲਾ ਲੈਣ ਦੀ ਆਗਿਆ ਦੇ ਦਿੱਤੀ ਸੀ।

News Credit Abp sanjha