ਦੁਨੀਆਂ ਭਰ ‘ਚ ਹੁਣ ਤਕ ਦੋ ਕਰੋੜ, 83 ਲੱਖ, 15 ਹਜ਼ਾਰ, 289 ਲੋਕ ਕੋਰੋਨਾ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਇਨ੍ਹਾਂ ‘ਚੋਂ 9 ਲੱਖ, 13 ਹਜ਼ਾਰ, 227 ਲੋਕਾਂ ਦੀ ਮੌਤ ਹੋ ਗਈ ਹੈ। ਰਾਹਤ ਦੀ ਗੱਲ ਇਹ ਹੈ ਕਿ ਦੋ ਕਰੋੜ, 32 ਲੱਖ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ।

Image courtesy ABP Sanjha

Corona virus: ਕੋਰਨਾ ਮਹਾਮਾਰੀ ਤੋਂ ਫਿਲਹਾਲ ਕੋਈ ਛੁਟਕਾਰਾ ਮਿਲਦਾ ਦਿਖਾਈ ਨਹੀਂ ਦੇ ਰਿਹਾ। ਪਿਛਲੇ 24 ਘੰਟਿਆਂ ‘ਚ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ‘ਚੋਂ ਤਿੰਨ ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 5,927 ਲੋਕਾਂ ਦੀ ਮੌਤ ਹੋ ਗਈ।

ਦੁਨੀਆਂ ਭਰ ‘ਚ ਹੁਣ ਤਕ ਦੋ ਕਰੋੜ, 83 ਲੱਖ, 15 ਹਜ਼ਾਰ, 289 ਲੋਕ ਕੋਰੋਨਾ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਇਨ੍ਹਾਂ ‘ਚੋਂ 9 ਲੱਖ, 13 ਹਜ਼ਾਰ, 227 ਲੋਕਾਂ ਦੀ ਮੌਤ ਹੋ ਗਈ ਹੈ। ਰਾਹਤ ਦੀ ਗੱਲ ਇਹ ਹੈ ਕਿ ਦੋ ਕਰੋੜ, 32 ਲੱਖ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ। ਇਸ ਵੇਲੇ ਦੁਨੀਆਂ ਭਰ ‘ਚ 70 ਲੱਖ, 74 ਹਜ਼ਾਰ ਤੋਂ ਜ਼ਿਆਦਾ ਐਕਟਿਵ ਕੇਸ ਹਨ।

ਬੇਸ਼ੱਕ ਕੋਰੋਨਾ ਪ੍ਰਭਾਵਿਤ ਮੁਲਕਾਂ ‘ਚੋਂ ਅਮਰੀਕਾ ਅਜੇ ਵੀ ਪਹਿਲੇ ਨੰਬਰ ‘ਤੇ ਹੈ। ਪਰ ਬ੍ਰਾਜ਼ੀਲ ਦੇ ਨਾਲ-ਨਾਲ ਅਮਰੀਕਾ ‘ਚ ਵੀ ਕੋਰੋਨਾ ਮਾਮਲਿਆਂ ਤੇ ਮੌਤ ਦੇ ਅੰਕੜਿਆਂ ‘ਚ ਗਿਰਾਵਟ ਆਈ ਹੈ। ਭਾਰਤ ਇਕਲੌਤਾ ਅਜਿਹਾ ਦੇਸ਼ ਹੈ ਜਿੱਥੇ ਤੇਜ਼ੀ ਨਾਲ ਕੋਰੋਨਾ ਕੇਸ ਵਧ ਰਹੇ ਹਨ।

ਅਮਰੀਕਾ ਚ ਪਿਛਲੇ 24 ਘੰਟਿਆਂ ਚ 35 ਹਜ਼ਾਰ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ। ਬ੍ਰਾਜ਼ੀਲ ਚ 24 ਘੰਟਿਆਂ ਚ 38 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।

News Credit ABP Sanjha