ਅਮਰੀਕਾ ਦੇ ਟੇਲੇਸੀ ਰਾਜ ‘ਚ ਕੋਰੋਨਾ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਰਾਜ ਦੇ ਸਕੂਲਾਂ ਦੇ 756 ਵਿਦਿਆਰਥੀ ਤੇ ਕਰਮਚਾਰੀ ਕੋਰੋਨਾਵਾਇਰਸ ਦੀ ਜਕੜ ‘ਚ ਹਨ।

Image courtesy Abp Sanjha

ਨੇਸ਼ਵਿਲ: ਅਮਰੀਕਾ ਕੋਰੋਨਾ ਨਾਲ ਪੀੜਤ ਦੁਨੀਆ ਦਾ ਸਭ ਤੋਂ ਵਭ ਪ੍ਰਭਾਵਿਤ ਦੇਸ਼ ਹੈ। ਦੱਸ ਦਈਏ ਕਿ ਕੋਰੋਨਾ ਦੇ ਕੇਸਾਂ ਦੇ ਮਾਮਲੇ ‘ਚ ਅਮਰੀਕਾ ਸਭ ਤੋਂ ਅੱਗੇ ਹੈ ਜਿੱਥੇ ਹਰ ਹੋਜ਼ ਕੋਰੋਨਾ ਕੇਸ ਵਧ ਰਹੇ ਹਨ। ਇਸ ਦੇ ਨਾਲ ਹੀ ਜਾਣਕਾਰੀ ਮੁਤਾਬਕ ਅਮਰੀਕਾ ‘ਚ ਪਿਛਲੇ 24 ਘੰਟਿਆਂ ‘ਚ 28,520 ਨਵੇਂ ਮਾਮਲੇ ਸਾਹਮਣੇ ਆਏ ਹਨ।

ਖ਼ਬਰਾਂ ਹਨ ਕੀ ਅਮਰੀਕਾ ਦੇ ਟੇਲੇਸੀ ਰਾਜ ਦੇ ਸਕੂਲਾਂ ਦੇ 756 ਵਿਦਿਆਰਥੀ ਤੇ ਕਰਮੀ ਵੀ ਕੋਰੋਨਾ ਨਾਲ ਪੀੜਤ ਹਨ। ਜੋ ਅੰਕੜਾ ਸਾਹਮਣੇ ਆਇਆ ਹੈ, ਉਹ ਰਾਜ ਦੇ ਲਗਪਗ ਅੱਧੇ ਜ਼ਿਲ੍ਹੇ ਦਾ ਹੈ। ਟੇਲੇਸੀ ਸਿੱਖਿਆ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਉਂਝ ਤਾਂ ਸਾਰੇ ਜ਼ਿਲ੍ਹੇ ‘ਚ ਸਾਹਮਣੇ ਆਏ ਕੋਵਿਡ-19 ਮਾਮਲਿਆਂ ਦੀ ਜਾਣਕਾਰੀ ਮੰਗਲਵਾਰ ਨੂੰ ਦੇਣੀ ਸੀ ਪਰ ਤਕਨੀਕੀ ਦਿੱਕਤਾਂ ਕਰਕੇ ਇਸ ‘ਚ ਸਮਾਂ ਲੱਗ ਗਿਆ।

ਇਸ ਦੇ ਨਾਲ ਹੀ ਅਧਿਕਾਰੀਆਂ ਨੇ ਉਮੀਦ ਜਤਾਈ ਕਿ 22 ਸਤੰਬਰ ਤੱਕ ਸਾਰੇ ਜ਼ਿਲ੍ਹਿਆਂ ਤੋਂ ਕੇਸਾਂ ਦੀ ਗਿਣਤੀ ਨਾਲ ਸਬੰਧਤ ਜਾਣਕਾਰੀ ਮਿਲ ਜਾਵੇਗੀ। ਬੁੱਧਵਾਰ ਨੂੰ ਹੋਏ ਸੰਕਰਮਣ ਦੇ ਜੋ ਮਾਮਲੇ ਸਾਹਮਣੇ ਆਏ, ਉਸ ਵਿੱਚ 514 ਵਿਦਿਆਰਥੀ ਤੇ 242 ਸਕੂਲ ਸਟਾਫ ਸ਼ਾਮਲ ਹਨ।

News Credit Abp sanjha