ਭਾਰਤ ਤੇ ਚੀਨ ਵਿਚਾਲੇ ਸੰਘਰਸ਼ ਜਾਰੀ ਹੈ। ਇਸ ਦੌਰਾਨ ਚੀਨ ਨੇ ਅਰੁਣਾਚਲ ਪ੍ਰਦੇਸ਼ ‘ਤੇ ਦਾਅਵਾ ਕੀਤਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਨ ਨੇ ਅੱਜ ਕਿਹਾ, “ਚੀਨ ਨੇ ਅਰੁਣਾਚਲ ਪ੍ਰਦੇਸ਼ ਨੂੰ ਕਦੇ ਵੀ ਮਾਨਤਾ ਨਹੀਂ ਦਿੱਤੀ, ਜੋ ਚੀਨ ਦਾ “ਦੱਖਣੀ ਤਿੱਬਤ” ਖੇਤਰ ਹੈ।”

Image Courtesy ABP Sanjha

ਭਾਰਤ ਤੇ ਚੀਨ ਵਿਚਾਲੇ ਸੰਘਰਸ਼ ਜਾਰੀ ਹੈ। ਇਸ ਦੌਰਾਨ ਚੀਨ ਨੇ ਅਰੁਣਾਚਲ ਪ੍ਰਦੇਸ਼ ‘ਤੇ ਦਾਅਵਾ ਕੀਤਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਨ ਨੇ ਅੱਜ ਕਿਹਾ, “ਚੀਨ ਨੇ ਅਰੁਣਾਚਲ ਪ੍ਰਦੇਸ਼ ਨੂੰ ਕਦੇ ਵੀ ਮਾਨਤਾ ਨਹੀਂ ਦਿੱਤੀ, ਜੋ ਚੀਨ ਦਾ “ਦੱਖਣੀ ਤਿੱਬਤ” ਖੇਤਰ ਹੈ।” ਹਾਲ ਹੀ ਵਿੱਚ ਪੈਗੋਂਗ ਝੀਲ ਦੀ ਦੱਖਣੀ ਸਰਹੱਦ ‘ਤੇ 29-30 ਅਗਸਤ ਨੂੰ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਾਲੇ ਝੜਪ ਹੋਈ ਸੀ।

ਲੀਜਿਨ ਨੇ ਲਾਪਤਾ ਪੰਜ ਭਾਰਤੀਆਂ ਬਾਰੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ। ਦੱਸ ਦਈਏ ਕਿ ਭਾਰਤੀ ਸੈਨਾ ਨੇ ਅਰੁਣਾਚਲ ਪ੍ਰਦੇਸ਼ ਦੇ ਅੱਪਰ ਸੁਬੰਸਰੀ ਜ਼ਿਲ੍ਹੇ ‘ਚ ਚੀਨੀ ਫੌਜ ਨਾਲ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ ਪੰਜ ਜਵਾਨਾਂ ਦੇ ਕਥਿਤ ਅਗਵਾ ਕਰਨ ਦਾ ਮੁੱਦਾ ਚੀਨੀ ਫੌਜ ਅੱਗੇ ਉਠਾਇਆ ਹੈ।

ਸੂਤਰਾਂ ਨੇ ਦੱਸਿਆ ਕਿ ਖੇਤਰ ‘ਚ ਤਾਇਨਾਤ ਆਰਮੀ ਯੂਨਿਟ ਨੇ ਕਥਿਤ ਅਗਵਾ ਬਾਰੇ ਆਪਣੀ ਚਿੰਤਾ ਜ਼ਾਹਰ ਕਰਨ ਲਈ ਹਾਟਲਾਈਨ ‘ਤੇ ਪੀਐਲਏ ਨਾਲ ਸਬੰਧਤ ਯੂਨਿਟ ਨੂੰ ਸੰਦੇਸ਼ ਭੇਜਿਆ ਹੈ।

News Credit Abp Sanjha