ਚੰਗੀ ਖਬਰ ਇਹ ਹੈ ਕਿ ਕੋਰੋਨਾ ਵੈਕਸੀਨ ਸਪੁਤਨਿਕ-V ਨੂੰ ਅਗਲੇ ਹਫਤੇ ਆਮ ਨਾਗਰਿਕਾਂ ਲਈ ਉਪਲਬਧ ਕਰਾਇਆ ਜਾ ਸਕਦਾ ਹੈ। ਰੂਸ ਦੇ ਰੱਖਿਆ ਮੰਤਰੀ ਨੂੰ ਕੋਰੋਨਾ ਵੈਕਸੀਨ ਸਪੁਤਨਿਕ-V ਦਿੱਤੀ ਗਈ ਹੈ। ਦਵਾਈ ਲੈਣ ਮਗਰੋਂ ਰੱਖਿਆ ਮੰਤਰੀ ਨੇ ਕਿਹਾ ਉਹ ਚੰਗਾ ਮਹਿਸੂਸ ਕਰ ਰਹੇ ਹਨ। ਕੋਈ ਸਾਈਡ ਇਫੈਕਟ ਨਹੀਂ ਹੋਇਆ।

Image Courtesy ABP Sanjha

ਮਾਸਕੋ: ਭਾਰਤ ਸਮੇਤ ਦੁਨੀਆਂ ਭਰ ‘ਚ ਕੋਰੋਨਾ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਇਸ ਦਰਮਿਆਨ ਚੰਗੀ ਖਬਰ ਇਹ ਹੈ ਕਿ ਕੋਰੋਨਾ ਵੈਕਸੀਨ ਸਪੁਤਨਿਕ-V ਨੂੰ ਅਗਲੇ ਹਫਤੇ ਆਮ ਨਾਗਰਿਕਾਂ ਲਈ ਉਪਲਬਧ ਕਰਾਇਆ ਜਾ ਸਕਦਾ ਹੈ। ਰੂਸ ਦੇ ਰੱਖਿਆ ਮੰਤਰੀ ਨੂੰ ਕੋਰੋਨਾ ਵੈਕਸੀਨ ਸਪੁਤਨਿਕ-V ਦਿੱਤੀ ਗਈ ਹੈ। ਦਵਾਈ ਲੈਣ ਮਗਰੋਂ ਰੱਖਿਆ ਮੰਤਰੀ ਨੇ ਕਿਹਾ ਉਹ ਚੰਗਾ ਮਹਿਸੂਸ ਕਰ ਰਹੇ ਹਨ। ਕੋਈ ਸਾਈਡ ਇਫੈਕਟ ਨਹੀਂ ਹੋਇਆ।

ਇਸ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਤੇ ਉਨ੍ਹਾਂ ਦੀ ਬੇਟੀ ਨੂੰ ਵੀ ਵੈਕਸੀਨ ਦਿੱਤੀ ਜਾ ਚੁੱਕੀ ਹੈ ਤੇ ਉਨ੍ਹਾਂ ‘ਚ ਐਂਟੀਬੌਡੀ ਵਿਕਸਤ ਹੋਏ। ਇਸ ਤੋਂ ਇਲਾਵਾ ਰੂਸੀ ਵਪਾਰ ਮੰਤਰੀ ਡੇਨਿਸ ਮੰਟੁਰੋਵ ਨੂੰ ਵੀ ਵੈਕਸੀਨ ਦਿੱਤੀ ਗਈ ਸੀ। ਰੂਸੀ ਨਿਊਜ਼ ਏਜੰਸੀ TASS ਨੇ ਦੱਸਿਆ ਸਪੁਤਨਿਕ-V ਵੈਕਸੀਨ 10-13 ਸਤੰਬਰ ਦੇ ਵਿਚ ਸਿਹਤ ਮੰਤਰਾਲੇ ਦੀ ਹਰੀ ਝੰਡੀ ਮਿਲਣ ਮਗਰੋਂ ਵਿਆਪਕ ਇਸਤੇਮਾਲ ਲਈ ਉਪਲਬਧ ਕਰਵਾ ਦਿੱਤੀ ਜਾਵੇਗੀ। ਇਸ ਤੋਂ ਬਾਅਦ ਲੋਕਾਂ ਨੂੰ ਵੈਕਸੀਨ ਦੇਣੀ ਸ਼ੁਰੂ ਕੀਤੀ ਜਾਵੇਗੀ।

11 ਅਗਸਤ ਨੂੰ ਰੂਸਦੇ ਰਾਸ਼ਟਰਪਤੀ ਨੇ ਦੁਨੀਆਂ ਦੀ ਪਹਿਲੀ ਕੋਰੋਨਾ ਵੈਕਸੀਨ ਸਪੁਤਨਿਕ-V ਨੂੰ ਮਨਜੂਰੀ ਦਿੱਤੀ ਸੀ। ਪਹਿਲੇ ਬੈਚ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਗਿਆ ਹੈ। ਮਾਸਕੋ ਸਥਿਤ ਗਮਾਲੇਆ ਇੰਸਟੀਟਿਊਟ ਨੇ ਇਸ ਵੈਕਸੀਨ ਨੂੰ ਵਿਕਸਤ ਕੀਤਾ ਹੈ।

News Credit Abp Sanjha