ਭਾਰਤ ‘ਚ ਜਿਸ ਹਿਸਾਬ ਨਾਲ ਕੋਰੋਨਾ ਕੇਸ ਰੋਜ਼ਾਨਾ ਵਧ ਰਹੇ ਹਨ, ਆਉਣ ਵਾਲੇ ਕੁਝ ਦਿਨਾਂ ‘ਚ ਭਾਰਤ ਵੱਲੋਂ ਅਮਰੀਕਾ ਨੂੰ ਪਛਾੜ ਕੇ ਪਹਿਲੇ ਸਥਾਨ ‘ਤੇ ਜਾਣ ਦੀ ਉਮੀਦ ਹੈ। ਅਮਰੀਕਾ ‘ਚ ਅੱਜ 31 ਹਜ਼ਾਰ ਕੇਸ ਸਾਹਮਣੇ ਆਏ ਜਦਕਿ ਭਾਰਤ ‘ਚ ਉਸ ਤੋਂ ਕਰੀਬ ਤਿੰਨ ਗੁਣਾ ਕੇਸ ਰੋਜ਼ਾਨਾ ਸਾਹਮਣੇ ਆ ਰਹੇ ਹਨ।

ਨਵੀਂ ਦਿੱਲੀ: ਭਾਰਤ ‘ਚ ਕੋਰੋਨਾ ਵਾਇਰਸ ਦੇ ਮਾਮਲੇ ਬਹੁਤ ਤੇਜ਼ੀ ਨਾਲ ਵਧ ਰਹੇ ਹਨ। ਪਿਛਲੇ ਇਕ ਦਿਨ ‘ਚ 90,802 ਮਾਮਲੇ ਸਾਹਮਣੇ ਆਏ ਤੇ 1,016 ਲੋਕਾਂ ਦੀ ਮੌਤ ਹੋ ਗਈ। ਤਾਜ਼ਾ ਅੰਕੜਿਆਂ ਮੁਤਾਬਕ ਭਾਰਤ ‘ਚ ਕੋਰੋਨਾ ਵਾਇਰਸ ਦੇ ਕੁੱਲ ਕੇਸ 42,04,614 ਹੋ ਗਏ ਹਨ।

ਮੌਜੂਦਾ ਸਮੇਂ 8,82,542 ਐਕਟਿਵ ਕੇਸ ਹਨ। ਜਦਕਿ 32, 50, 429 ਲੋਕ ਠੀਕ ਹੋ ਚੁੱਕੇ ਹਨ। ਭਾਰਤ ‘ਚ ਹੁਣ ਤਕ ਕੋਰੋਨਾ ਵਾਇਰਸ ਕਾਰਨ ਕੁੱਲ 71,642 ਲੋਕਾਂ ਦੀ ਮੌਤ ਹੋ ਗਈ ਹੈ। ਭਾਰਤ ‘ਚ ਇੰਨੀ ਤੇਜ਼ ਰਫਤਾਰ ਨਾਲ ਕੋਰੋਨਾ ਮਾਮਲੇ ਵਧੇ ਕਿ ਦੂਜੇ ਨੰਬਰ ਦੇ ਬ੍ਰਾਜ਼ੀਲ ਨੂੰ ਪਛਾੜ ਕੇ ਹੁਣ ਭਾਰਤ ਦੂਜੇ ਸਥਾਨ ‘ਤੇ ਹੈ।

ਭਾਰਤ ‘ਚ ਜਿਸ ਹਿਸਾਬ ਨਾਲ ਕੋਰੋਨਾ ਕੇਸ ਰੋਜ਼ਾਨਾ ਵਧ ਰਹੇ ਹਨ, ਆਉਣ ਵਾਲੇ ਕੁਝ ਦਿਨਾਂ ‘ਚ ਭਾਰਤ ਵੱਲੋਂ ਅਮਰੀਕਾ ਨੂੰ ਪਛਾੜ ਕੇ ਪਹਿਲੇ ਸਥਾਨ ‘ਤੇ ਜਾਣ ਦੀ ਉਮੀਦ ਹੈ। ਅਮਰੀਕਾ ‘ਚ ਅੱਜ 31 ਹਜ਼ਾਰ ਕੇਸ ਸਾਹਮਣੇ ਆਏ ਜਦਕਿ ਭਾਰਤ ‘ਚ ਉਸ ਤੋਂ ਕਰੀਬ ਤਿੰਨ ਗੁਣਾ ਕੇਸ ਰੋਜ਼ਾਨਾ ਸਾਹਮਣੇ ਆ ਰਹੇ ਹਨ।

News Credit Abp Sanjha