ਜੈਪੁਰ- ਰਾਜਸਥਾਨ ‘ਚ ਕੋਰੋਨਾ ਇਨਫੈਕਸ਼ਨ ਦੇ ਅੱਜ ਯਾਨੀ ਵੀਰਵਾਰ ਨੂੰ 705 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ ਵੱਧ ਕੇ 85 ਹਜ਼ਾਰ 379 ਹੋ ਗਈ, ਜਦੋਂ ਕਿ

Image Courtesy :jagbani(punjabkesar)

7 ਪੀੜਤਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1088 ‘ਤੇ ਪਹੁੰਚ ਗਈ ਹੈ।
ਮੈਡੀਕਲ ਡਾਇਰੈਕਟੋਰੇਟ ਵਲੋਂ ਵੀਰਵਾਰ ਸਵੇਰੇ ਜਾਰੀ ਰਿਪੋਰਟ ਅਨੁਸਾਰ ਨਵੇਂ ਮਾਮਲਿਆਂ ‘ਚ ਸਭ ਤੋਂ ਵੱਧ ਰਾਜਧਾਨੀ ਜੈਪੁਰ ‘ਚ 112 ਪੀੜਤ ਮਿਲੇ ਹਨ, ਜਦੋਂ ਕਿ ਉਦੇਪੁਰ ‘ਚ 27, ਪਾਲੀ ‘ਚ 34, ਅਜਮੇਰ ‘ਚ 37, ਬਾਂਸਵਾੜਾ ‘ਚ 4, ਗੰਗਾਨਗਰ ‘ਚ 6, ਜੈਸਲਮੇਰ ‘ਚ ਇਕ, ਬੀਕਾਨੇਰ ‘ਚ 38, ਝਾਲਾਵਾੜ ‘ਚ 44, ਸੀਕਰ ‘ਚ 24, ਬਾੜਮੇਰ ‘ਚ 22 ਅਤੇ ਬੂੰਦੀ ‘ਚ 23 ਪੀੜਤ ਮਿਲੇ ਹਨ। ਮੈਡੀਕਲ ਵਿਭਾਗ ਅਨੁਸਾਰ ਕੁੱਲ 85 ਹਜ਼ਾਰ 379 ਪੀੜਤਾਂ ‘ਚ 13 ਹਜ਼ਾਰ 421 ਸਰਗਰਮ ਮਾਮਲੇ ਹਨ।

News Credit :jagbani(punjabkesar)