ਸ਼੍ਰੀਨਗਰ- ਜੰਮੂ-ਕਸ਼ਮੀਰ ਪੁਲਸ ਨੇ ਬੜਗਾਮ ਜ਼ਿਲ੍ਹੇ ‘ਚ ਲਸ਼ਕਰ-ਏ-ਤੋਇਬਾ ਦੇ 4 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤੇ ਹਨ।

Image Courtesy :jagbani(punjabkesar)

ਇਕ ਸੀਨੀਅਰ ਪੁਲਸ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਬੜਗਾਮ ਦੇ ਬੀਰਵਾਹ ਦੇ ਪੇਠਕੂਟ ਇਲਾਕੇ ‘ਚ ਪੁਲਸ ਅਤੇ 53 ਆਰ.ਆਰ. ਨੇ ਇਕ ਸਾਂਝੀ ਘੇਰਾਬੰਦੀ ਅਤੇ ਤਲਾਸ਼ ਮੁਹਿੰਮ (ਸੀ.ਏ.ਐੱਸ.ਓ.) ਸ਼ੁਰੂ ਕੀਤਾ। ਇਸ ਮੁਹਿੰਮ ‘ਚ ਲਸ਼ਕਰ-ਏ-ਤੋਇਬਾ ਦੇ 4 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਉਨ੍ਹਾਂ ਨੇ ਦੱਸਿਆ ਕਿ ਗ੍ਰਿਫ਼ਤਾਰ ਅੱਤਵਾਦੀਆਂ ਦੀ ਪਛਾਣ ਪੇਠਕੋਟ ਵਾਸੀ ਸ਼ਕੀਲ ਅਹਿਮਦ ਵਾਨੀ, ਸ਼ੌਕਤ ਅਹਿਮਦ, ਚੇਡਬਾਗ਼ ਬੜਗਾਮ ਵਾਸੀ ਅਕੀਬ ਮਕਬੂਲ ਖਾਨ ਅਤੇ ਚੇਰਵਾਨੀ ਚਰਾਰਸ਼ਰੀਫ ਵਾਸੀ ਏਜਾਜ਼ ਅਹਿਮਦ ਡਾਰ ਦੇ ਰੂਪ ‘ਚ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਸਮੂਹ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ ਨਾਲ ਜੁੜਿਆ ਸੀ ਅਤੇ ਇਸ ਖੇਤਰ ‘ਚ ਸਰਗਰਮ ਅੱਤਵਾਦੀਆਂ ਨੂੰ ਆਸਰਾ ਅਤੇ ਰਸਮ ਮਦਦ ਪ੍ਰਦਾਨ ਕਰਨ ‘ਚ ਸ਼ਾਮਲ ਸੀ। ਇਸ ਮੁਹਿੰਮ ਦੌਰਾਨ ਏ.ਕੇ.-47 ਦੀਆਂ 24 ਗੋਲੀਆਂ, 5 ਡੇਟੋਨੇਟਰ ਅਤੇ ਹੋਰ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ।

News Credit :jagbani(punjabkesar)