ਬਾਰਾਮੂਲਾ- ਜੰਮੂ-ਕਸ਼ਮੀਰ ਪੁਲਸ ਨੇ ਸੁਰੱਖਿਆ ਦਸਤਿਆਂ ‘ਤੇ ਹੋਏ ਗ੍ਰਨੇਡ ਹਮਲੇ ‘ਚ ਦੋਸ਼ੀ 2 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਹਮਲੇ ‘ਚ 7 ਨਾਗਰਿਕ ਜ਼ਖਮੀ ਹੋ ਗਏ ਸਨ।

Image Courtesy :jagbani(punjabkesar)

ਅਧਿਕਾਰਤ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਪੁਲਸ ਨੇ ਸੋਮਵਾਰ ਰਾਤ ਬਾਰਾਮੂਲਾ ਦੇ ਆਜ਼ਾਦ ਗੁੰਜਾ ਇਲਾਕੇ ‘ਚ ਲੱਗੇ ਸੀ.ਸੀ.ਟੀ.ਵੀ. ਫੁਟੇਜ ਦੀ ਮਦਦ ਨਾਲ ਜਾਂਚ ਸ਼ੁਰੂ ਕੀਤੀ। ਸੂਤਰਾਂ ਨੇ ਦੱਸਿਆ ਕਿ ਜਾਂਚ ਜਾਰੀ ਹੈ ਅਤੇ ਇਸ ਮਾਮਲੇ ‘ਚ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।
ਦੱਸਣਯੋਗ ਹੈ ਕਿ ਬਾਰਾਮੂਲਾ ‘ਚਸੋਮਵਾਰ ਦੁਪਹਿਰ ਸੁਰੱਖਿਆ ਦਸਤਿਆਂ ਨੇ ਵਾਹਨਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਗ੍ਰਨੇਡ ਹਮਲੇ ਦੇ ਚੂਕ ਜਾਣ ਨਾਲ 2 ਜਨਾਨੀਆਂ ਸਮੇਤ 7 ਲੋਕ ਜ਼ਖਮੀ ਹੋ ਗਏ। ਇਸ ਦੇ ਕੁਝ ਦੇਰ ਬਾਅਦ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਸ਼ਹਿਰ ‘ਚ ਇਸੇ ਤਰ੍ਹਾਂ ਦਾ ਹਮਲਾ ਪੁਲਸ ਚੌਕੀ ‘ਤੇ ਕੀਤਾ ਗਿਆ ਸੀ, ਹਾਲਾਂਕਿ ਉਸ ‘ਚ ਕੋਈ ਹਤਾਹਤ ਨਹੀਂ ਹੋਇਆ।

News Credit :jagbani(punjabkesar)