ਮੁੰਬਈ— ਗਲੋਬਲ ਕੋਰੋਨਾ ਵਾਇਰਸ ਤੋਂ 106 ਹੋਰ ਪੁਲਸ ਮੁਲਾਜ਼ਮਾਂ ਦੀ ਪੀੜਤ ਹੋਣ ਨਾਲ ਮਹਾਰਾਸ਼ਟਰ ਪੁਲਸ ਵਿਚ ਪੀੜਤਾਂ ਦੀ ਗਿਣਤੀ 14,295 ਪਹੁੰਚ ਗਈ ਹੈ ਪਰ ਰਾਹਤ ਦੀ ਗੱਲ ਇਹ ਹੈ ਕਿ

Image Courtesy :jagbani(punjabkesar)

ਵਾਇਰਸ ਤੋਂ ਮੁਕਤ ਹੋਣ ਵਾਲੇ ਪੁਲਸ ਮੁਲਾਜ਼ਮਾਂ ਦੀ ਦਰ ਵੱਧ ਕੇ 80 ਫੀਸਦੀ ਦੇ ਪਾਰ ਪਹੁੰਚ ਗਈ ਹੈ। ਮਹਾਰਾਸ਼ਟਰ ਪੁਲਸ ਦੇ ਵੀਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ ਵਾਇਰਸ ਦੇ 106 ਨਵੇਂ ਮਾਮਲੇ ਸਾਹਮਣੇ ਆਏ, ਜਦਕਿ 2 ਦੀ ਮੌਤ ਹੋ ਗਈ। ਕੋਰੋਨਾ ਦੀ ਲਪੇਟ ਵਿਚ ਹੁਣ ਤੱਕ ਕੁੱਲ 14,295 ਮੁਲਾਜ਼ਮ ਆ ਚੁੱਕੇ ਹਨ। ਇਨ੍ਹਾਂ ‘ਚੋਂ 1526 ਅਧਿਕਾਰੀ ਅਤੇ 12,679 ਜਵਾਨ ਹਨ।
ਜਾਨਲੇਵਾ ਕੋਰੋਨਾ ਵਾਇਰਸ 146 ਪੁਲਸ ਮੁਲਾਜ਼ਮਾਂ ਦੀ ਜਾਨ ਲੈ ਚੁੱਕਾ ਹੈ, ਜਿਨ੍ਹਾਂ ‘ਚ 15 ਅਧਿਕਾਰੀ ਅਤੇ 131 ਜਵਾਨ ਹਨ। ਮਹਾਰਾਸ਼ਟਰ ਦੇ 2604 ਪੁਲਸ ਮੁਲਾਜ਼ਮ ਕੋਰੋਨਾ ਨਾਲ ਮੌਜੂਦਾ ਸਮੇਂ ‘ਚ ਪੀੜਤ ਹਨ, ਜਿਨ੍ਹਾਂ ‘ਚ 343 ਅਧਿਕਾਰੀ ਅਤੇ 2261 ਜਵਾਨ ਹਨ। ਕੋਰੋਨਾ ਨੂੰ 11,545 ਪੁਲਸ ਮੁਲਾਜ਼ਮ ਮਾਤ ਦੇ ਚੁੱਕੇ ਹੈ, ਜਿਸ ‘ਚੋਂ 1155 ਅਧਿਕਾਰੀ ਸ਼ਾਮਲ ਹਨ ਯਾਨੀ ਕਿ ਸਿਹਤਯਾਬ ਹੋਏ ਪੁਲਸ ਮੁਲਾਜ਼ਮਾਂ ਦੀ ਦਰ ਵੱਧ ਕੇ 80.76 ਫੀਸਦੀ ਪਹੁੰਚ ਗਈ ਹੈ, ਜੋ ਕਿ ਰਾਸ਼ਟਰੀ ਔਸਤ ਤੋਂ ਵੱਧ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਨਾਲ ਸਭ ਤੋਂ ਗੰਭੀਰ ਰੂਪ ਨਾਲ ਪ੍ਰਭਾਵਿਤ ਮਹਾਰਾਸ਼ਟਰ ਵਿਚ ਹੁਣ ਤੱਕ 7,18,711 ਲੋਕ ਪੀੜਤ ਹੋਏ ਹਨ। ਚਿੰਤਾ ਦੀ ਗੱਲ ਇਹ ਹੈ ਕਿ ਸਰਗਰਮ ਕੇਸਾਂ ਦੀ ਗਿਣਤੀ 1,73,195 ਹੋ ਗਈ ਅਤੇ 295 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 23,089 ਹੋ ਗਿਆ। ਸਿਹਤਯਾਬ ਹੋਏ ਲੋਕਾਂ ਦੀ ਗਿਣਤੀ ਵੱਧ ਕੇ 5,22,427 ਹੋ ਗਈ ਹੈ। ਦੇਸ਼ ਵਿਚ ਸਭ ਤੋਂ ਵਧੇਰੇ ਸਰਗਰਮ ਕੇਸ ਇਸੇ ਸੂਬੇ ਤੋਂ ਹਨ।

News Credit :jagbani(punjabkesar)