ਮੁੰਬਈ – ਮਹਾਰਾਸ਼ਟਰ ‘ਚ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਸੋਮਵਾਰ ਸ਼ਾਮ ਰਾਇਗੜ੍ਹ ਜ਼ਿਲ੍ਹੇ ਦੇ ਮਹਾਡ ‘ਚ ਇੱਕ ਪੰਜ ਮੰਜਿਲਾ ਇਮਾਰਤ ਡਿੱਗ ਗਈ ਹੈ।

Image Courtesy :jagbani(punjabkesar)

ਇਮਾਰਤ ਦੇ ਮਲਬੇ ‘ਚ 90 ਦੇ ਕਰੀਬ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ। ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਇਸ ਹਾਦਸੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ 7 ਜ਼ਖਮੀ ਦੱਸੇ ਜਾ ਰਹੇ ਹਨ।
ਹਾਲਾਂਕਿ ਲੋਕਾਂ ਦੀ ਅਸਲੀ ਗਿਣਤੀ ਅਜੇ ਪਤਾ ਨਹੀਂ ਚੱਲ ਸਕੀ ਹੈ। ਇਹ ਘਟਨਾ ਕਾਜਲਪੁਰਾ ਇਲਾਕੇ ਦੀ ਦੱਸੀ ਗਈ ਹੈ। ਫਿਲਹਾਲ ਬਚਾਅ ਦਲ ਮੌਕੇ ‘ਤੇ ਪਹੁੰਚ ਗਿਆ ਹੈ ਅਤੇ ਮਲਬੇ ਤੋਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੰਤਰੀ ਅਦਿਤੀ ਐਸ ਤਤਕੜੇ ਨੇ ਦੱਸਿਆ ਕਿ 25 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਬਚਾਅ ਕਾਰਜ ਜਾਰੀ ਹੈ।

News Credit :jagbani(punjabkesar)