ਕਪੂਰਥਲਾ/ਫਗਵਾੜਾ, – ਕੋਰੋਨਾ ਵਾਇਰਸ ਦਾ ਖਤਰਾ ਜ਼ਿਲਾ ਕਪੂਰਥਲਾ ਵਾਸੀਆਂ ਲਈ ਵੱਧਦਾ ਹੀ ਜਾ ਰਿਹਾ ਹੈ। ਹਰ ਦਿਨ ਵੱਧ ਰਹੇ ਮਾਮਲਿਆਂ ਕਾਰਨ ਪ੍ਰਸ਼ਾਸਨ ਤੇ ਸਿਹਤ ਵਿਭਾਗ ’ਚ ਵੀ ਚਿੰਤਾ ਵੱਧ ਗਈ ਹੈ।

Image Courtesy :jagbani(punjabkesar)

ਸੋਮਵਾਰ ਨੂੰ 52 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ। ਇਨ੍ਹਾਂ ਵੱਧਦੇ ਮਾਮਲਿਆਂ ਦਾ ਇਕ ਕਾਰਨ ਲੋਕਾਂ ਦੀ ਲਾਪਰਵਾਹੀ ਵੀ ਨਜ਼ਰ ਆ ਰਹੀ ਹੈ। ਜਿਸਨੂੰ ਦੇਖਦੇ ਹੋਏ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੀ ਸੁਰੱਖਿਆ ਦੇ ਲਈ ਸਖਤੀ ਕਰੇ।
ਕੋਰੋਨਾ ਵਾਇਰਸ ਦਿਨੋਂ-ਦਿਨ ਪ੍ਰਸ਼ਾਸਨ ਦੀ ਢਿੱਲ ਦੇ ਕਾਰਨ ਤੇਜ਼ੀ ਨਾਲ ਫੈਲ ਰਿਹਾ ਹੈ। ਸਰਕਾਰ ਦੀ ਗਾਈਡਲਾਈਨ ਨੂੰ ਦਰ ਕਿਨਾਰ ਕਰਦੇ ਹੋਏ ਲੋਕ ਨਿਯਮਾਂ ਦੀਆਂ ਧੱਜੀਆਂ ਉੱਡਾ ਰਹੇ ਹਨ। ਕੋਰੋਨਾ ਦੀ ਲਪੇਟ ’ਚ ਕਈ ਪੁਲਸ ਕਰਮਚਾਰੀ ਆਉਣ ’ਤੇ ਕੁਝ ਇਕ ਨੂੰ ਸੁਰੱਖਿਆ ਦੇ ਤੌਰ ’ਤੇ ਇਕਾਂਤਵਾਸ ਕੀਤਾ ਗਿਆ, ਜਿਸ ਕਾਰਨ ਪੁਲਸ ਫੋਰਸ ਦੀ ਕਮੀ ਹੋਣ ਕਾਰਨ ਲੋਕ ਬਿਨਾਂ ਕਿਸੇ ਡਰ ਦੇ ਰਾਤ ਨੂੰ ਕਰਫਿਊ ਦੌਰਾਨ ਘਰਾਂ ਤੋਂ ਬਾਹਰ ਸੈਰ ਕਰਨ ਲਈ ਨਿਕਲ ਪੈਂਦੇ ਹਨ, ਜਿਸ ਨਾਲ ਇਸ ਵਾਇਰਸ ਦੇ ਵੱਧਣ ਦਾ ਖਤਰਾ ਬਣਿਆ ਹੋਇਆ ਹੈ। ਉੱਧਰ, ਸਿਹਤ ਵਿਭਾਗ ਦੀ ਮੰਨੀਏ ਤਾਂ ਹੁਣ ਤੱਕ ਜ਼ਿਲੇ ’ਚ ਕੋਰੋਨਾ ਦੇ ਕਾਰਨ ਕਰੀਬ 34 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਵੀ ਕੋਰੋਨਾ ਨੇ ਆਪਣਾ ਤਾਂਡਵ ਜਾਰੀ ਰੱਖਿਆ ਤੇ 52 ਨਵੇਂ ਲੋਕ ਇਸਦੀ ਲਪੇਟ ’ਚ ਆ ਗਏ। ਪਾਜ਼ੇਟਿਵ ਮਰੀਜ਼ਾਂ ’ਚ ਦੋ ਮਰੀਜ਼ ਵੱਖ-ਵੱਖ ਬੈਂਕਾਂ ਦੇ ਕਰਮਚਾਰੀ ਸਨ, ਜਿਸ ਕਾਰਨ ਉਕਤ ਮਰੀਜ਼ਾਂ ਦੇ ਨਾਲ ਸਬੰਧਤ ਦੋਵੇਂ ਬੈਂਕ ਬੰਦ ਰਹੇ। ਪਾਜ਼ੇਟਿਵ ਪਾਏ ਗਏ ਮਰੀਜ਼ਾਂ ’ਚ 56 ਸਾਲਾ ਪੁਰਸ਼ ਆਰ. ਸੀ. ਐੱਫ. (ਕਪੂਰਥਲਾ), 32 ਸਾਲਾ ਪੁਰਸ਼ ਨਾਨਕਸਰ ਨਗਰ ਕਪੂਰਥਲਾ, 60 ਸਾਲਾ ਪੁਰਸ਼ ਡਾ. ਸਾਦਿਕ ਅਲੀ ਮੁਹੱਲਾ, 63 ਸਾਲਾ ਪੁਰਸ਼ ਪ੍ਰੀਤ ਨਗਰ, 61 ਸਾਲਾ ਪੁਰਸ਼ ਮੁਹੱਲਾ ਲਾਹੌਰੀ ਗੇਟ, 25 ਸਾਲਾ ਪੁਰਸ਼ ਮਾਡਲ ਟਾਊਨ, 30 ਸਾਲਾ ਪੁਰਸ਼ ਆਈ. ਟੀ. ਸੀ. ਆਫਿਸ ਕਪੂਰਥਲਾ, 51 ਸਾਲਾ ਪੁਰਸ਼ ਸ਼ਿਵ ਕਾਲੋਨੀ, 43 ਸਾਲਾ ਸ਼ਿਵ ਕਾਲੋਨੀ, 48 ਸਾਲਾ ਪੁਰਸ਼ ਮੁਹੱਬਤ ਨਗਰ, 46 ਸਾਲਾ ਪੁਰਸ਼ ਉੱਚਾ ਧੋਡ਼ਾ, 23 ਸਾਲਾ ਪੁਰਸ਼ ਮੰਡ, 32 ਸਾਲਾ ਪ੍ਰਿਥੀਪਾਲ ਸਿੰਘ ਪੁਰੀ ਕਾਲੋਨੀ, 67 ਸਾਲਾ ਪੁਰਸ਼ ਮੰਡੀ ਰੋਡ ਸੁਲਤਾਨਪੁਰ ਲੋਧੀ, 47 ਸਾਲਾ ਔਰਤ ਮੁਹੱਲਾ ਕੁਲਾਰਾ, 52 ਸਾਲਾ ਔਰਤ ਮਹਿਮਦਵਾਲ ਕਪੂਰਥਲਾ, 51 ਸਾਲਾ ਔਰਤ ਭੁਲੱਥ, 54 ਸਾਲਾ ਪੁਰਸ਼ ਅਜੀਤ ਨਗਰ ਨੇਡ਼ੇ ਆਰ. ਸੀ. ਐੱਫ,, 45 ਸਾਲਾ ਔਰਤ ਲਾਹੌਰੀ ਗੇਟ, 38 ਸਾਲਾ ਔਰਤ ਕਸਾਬਾਂ ਮੁਹੱਲਾ, 30 ਸਾਲਾ ਪੁਰਸ਼ ਸ਼ੇਰਾਂਵਾਲਾ ਗੇਟ, 39 ਸਾਲਾ ਪੁਰਸ਼ ਗੋਲਡਨ ਐਵੀਨਿਊ, 23 ਸਾਲਾ ਪੁਰਸ਼ ਆਫਿਸਰ ਕਾਲੋਨੀ, 23 ਸਾਲਾ ਪੁਰਸ਼ ਚਾਰਬੱਤੀ ਚੌਂਕ, 24 ਸਾਲਾ ਪੁਰਸ਼ ਅਰਫਵਾਲਾ ਮੁਹੱਲਾ, 64 ਸਾਲਾ ਪੁਰਸ਼ ਕਪੂਰਥਲਾ, 4 ਸਾਲਾ ਬੱਚਾ ਮੁਹੱਲਾ ਕਸਾਬਾਂ, 18 ਸਾਲਾ ਨੌਜਵਾਨ ਚਾਰਬੱਤੀ ਚੌਕ, 36 ਸਾਲਾ ਔਰਤ ਸੁੰਦਰ ਐਵੀਨਿਊ, 28 ਸਾਲਾ ਪੁਰਸ਼ ਚਾਰਬੱਤੀ ਚੌਕ, 29 ਸਾਲਾ ਔਰਤ ਨਾਨਕ ਨਗਰ, 29 ਸਾਲਾ ਪੁਰਸ਼ ਸੈਦੋਵਾਲ ਕਪੂਰਥਲਾ, 53 ਸਾਲਾ ਔਰਤ ਅਸ਼ੋਕ ਵਿਹਾਰ, 32 ਸਾਲਾ ਪੁਰਸ਼ ਮਨਸੂਰਵਾਲ ਦੋਨਾ ਕਪੂਰਥਲਾ, 34 ਸਾਲਾ ਸ਼ੇਰਾਵਾਲਾ ਮੁਹੱਲਾ, 51 ਸਾਲਾ ਪੁਰਸ਼ ਸ਼ਕਤੀ ਨਗਰ, 40 ਸਾਲਾ ਮਹਿਲਾ ਬੇਗੋਵਾਲ, 18 ਸਾਲਾ ਨੌਜਵਾਨ ਰਾਈਕਾ ਮੁੱਹਲਾ, 39 ਸਾਲਾ ਪੁਰਸ਼ ਅਜੀਤ ਨਗਰ, 27 ਸਾਲਾ ਔਰਤ ਮਾਡਲ ਟਾਊਨ, 29 ਸਾਲਾ ਮਹਿਲਾ ਪਿੰਡ ਨੂਰਪੁਰ ਕਪੂਰਥਲਾ, 80 ਸਾਲਾ ਪੁਰਸ਼ ਪਿੰਡ ਨਾਰੰਗਪੁਰ ਕਪੂਰਥਲਾ, 20 ਸਾਲਾ ਔਰਤ ਪਿੰਡ ਲੱਖਣ ਖੋਲੇ ਕਪੂਰਥਲਾ ਪਾਜ਼ੇਟਿਵ ਪਾਏ ਗਏ। ਇਸ ਤੋਂ ਇਲਾਵਾ 8 ਮਰੀਜ਼ ਫਗਵਾਡ਼ਾ ਨਾਲ ਸਬੰਧਤ ਹਨ। ਪਾਜ਼ੇਟਿਵ ਪਾਏ ਗਏ ਸਭ ਮਰੀਜ਼ਾਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਆਪਣੀ ਨਿਗਰਾਨੀ ’ਚ ਆਈਸੋਲੇਟ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸੰਕਰਮਿਤ ਲੋਕਾਂ ਦੇ ਸੰਪਰਕ ’ਚ ਆਉਣ ਵਾਲਿਆਂ ਦੀ ਵੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਸਿਹਤ ਵਿਭਾਗ ਵੱਲੋਂ 686 ਲੋਕਾਂ ਦੀ ਕੀਤੀ ਗਈ ਸੈਂਪਲਿੰਗ
ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਜ਼ਿਲੇ ’ਚ ਕੋਰੋਨਾ ਦੇ ਵੱਧਦੇ ਸੰਕਰਮਣ ਨੂੰ ਦੇਖਦੇ ਹੋਏ ਸਿਹਤ ਵਿਭਾਗ ਵੱਲੋਂ ਸੈਂਪਲਿੰਗ ’ਚ ਵੀ ਤੇਜ਼ੀ ਲਿਆਂਦੀ ਗਈ ਹੈ। ਸੋਮਵਾਰ ਨੂੰ ਜ਼ਿਲੇ ਦੇ ਨਾਲ ਸਬੰਧਤ 686 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਹੈ, ਜਿਨ੍ਹਾਂ ’ਚ ਕਪੂਰਥਲਾ ਤੋਂ 249, ਭੁਲੱਥ ਤੋਂ 16, ਸੁਲਤਾਨਪੁਰ ਲੋਧੀ ਤੋਂ 13, ਫਗਵਾਡ਼ਾ ਤੋਂ 64, ਪਾਂਛਟਾ ਤੋਂ 162, ਕਾਲਾ ਸੰਘਿਆਂ ਤੋਂ 48, ਫੱਤੂਢੀਂਗਾ ਤੋਂ 48, ਬੇਗੋਵਾਲ ਤੋਂ 35 ਤੇ ਢਿਲਵਾਂ ਤੋਂ 51 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹੁਣ ਤੱਕ 927 ਲੋਕ ਕੋਰੋਨਾ ਨਾਲ ਸੰਕਰਮਿਤ ਹੋ ਚੁੱਕੇ ਹਨ ਜਿਨ੍ਹਾਂ ’ਚੋਂ 314 ਐਕਟਿਵ ਮਰੀਜ ਹਨ ਤੇ 579 ਹੁਣ ਤੱਕ ਠੀਕ ਹੋ ਕੇ ਘਰ ਜਾ ਚੁੱਕੇ ਹਨ। ਇਸ ਤੋਂ ਇਲਾਵਾ 34 ਲੋਕਾਂ ਦੀ ਮੌਤ ਹੋ ਚੁੱਕੀ ਹੈ।

News Credit :jagbani(punjabkesar)