ਅਲਵਰ- ਰਾਜਸਥਾਨ ‘ਚ ਅਲਵਰ ਦੇ ਐੱਨ.ਈ.ਬੀ. ਪੁਲਸ ਥਾਣੇ ਖੇਤਰ ‘ਚ ਸਥਿਤ ਐਤਵਾਰ ਦੇਰ ਰਾਤ ਇਕ ਮਕਾਨ ਦੀ ਛੱਤ ਡਿੱਗਣ ਨਾਲ ਇਕ ਹੀ ਪਰਿਵਾਰ ਦੇ 3 ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਜਨਾਨੀ ਜ਼ਖਮੀ ਹੋ ਗਏ।

Image Courtesy :jagbani(punjabkesar)

ਪੁਲਸ ਸੂਤਰਾਂ ਨੇ ਦੱਸਿਆ ਕੇ ਕੇਮਾਲਾ ਪਿੰਡ ‘ਚ ਮਾਮੂਰਾ ਦਾ ਪਰਿਵਾਰ ਰਾਤ ਨੂੰ ਘਰ ‘ਚ ਸੌਂ ਰਿਹਾ ਸੀ ਕਿ ਕਰੀਬ 12.00 ਵਜੇ ਅਚਾਨਕ ਉਸ ਦੇ ਮਕਾਨ ਦੀ ਛੱਤ ਦਾ ਲੈਂਟਰ ਡਿੱਗ ਗਿਆ, ਜਿਸ ਨਾਲ ਮਾਮੂਰਾ, ਉਸ ਦੀ ਪਤਨੀ ਅਤੇ ਤਿੰਨ ਬੱਚੇ ਦੱਬ ਗਏ।
ਲੈਂਟਰ ਡਿੱਗਣ ਦੀ ਤੇਜ਼ ਆਵਾਜ਼ ਨਾਲ ਨੇੜੇ-ਤੇੜੇ ਦੇ ਲੋਕ ਬਾਹਰ ਨਿਕਲ ਆਏ ਅਤੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪੁਲਸ ਅਧਿਕਾਰੀ ਪਹੁੰਚੇ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਜੇ.ਸੀ.ਬੀ. ਦੀ ਮਦਦ ਲੈ ਕੇ ਮਲਬਾ ਹਟਾਇਆ ਅਤੇ ਸਾਰਿਆਂ ਨੂੰ ਹਸਪਤਾਲ ਪਹੁੰਚਾਇਆ। ਪੁਲਸ ਨੇ ਦੱਸਿਆ ਕਿ ਹਸਪਤਾਲ ‘ਚ ਮਾਮੂਰਾ (45), ਉਸ ਦੀ ਧੀ ਸ਼ਬਨਮ (5), ਸਾਨੀਆ (3) ਅਤੇ ਇਕ ਮਹੀਨੇ ਦੇ ਬੇਟੇ ਦੀ ਮੌਤ ਹੋ ਗਈ, ਜਦੋਂ ਕਿ ਉਸ ਦੀ ਪਤਨੀ ਗੰਭੀਰ ਰੂਪ ਨਾਲ ਜ਼ਖਮੀ ਹੈ, ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ।

News Credit :jagbani(punjabkesar)