ਕ੍ਰਿਕਟ ਇਤਿਹਾਸ ਦੇ ਸਰਬੋਤਮ ਬੱਲੇਬਾਜ਼ਾਂ ‘ਚੋਂ ਇੱਕ ਮੰਨੇ ਜਾਂਦੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਮੈਦਾਨ ਦੇ ਅੰਦਰ ਤੇ ਬਾਹਰ ਬਹੁਤ ਕੁਝ ਹਾਸਲ ਕੀਤਾ ਪਰ ਉਹ ਅਜੇ ਵੀ ਇੱਕ ਖਾਸ ਚੀਜ਼ ਦੀ ਭਾਲ ‘ਚ ਹਨ। ਆਪਣੇ ਕਲੈਕਸ਼ਨ ‘ਚ ਇੱਕ ਤੋਂ ਵੱਧ ਕੇ ਇੱਕ ਕਾਰ ਰੱਖਣ ਵਾਲੇ ਸਚਿਨ ਤੇਂਦੁਲਕਰ ਇੱਕ ਕਾਰ ਦੀ ਭਾਲ ਕਰ ਰਹੇ ਹਨ ਜੋ ਹੁਣ ਮਾਰਕੀਟ ‘ਚ ਉਪਲਬਧ ਹੀ ਨਹੀਂ ਹੈ।

Image Courtesy Abp Sanjha

ਨਵੀਂ ਦਿੱਲੀ: ਕ੍ਰਿਕਟ ਇਤਿਹਾਸ ਦੇ ਸਰਬੋਤਮ ਬੱਲੇਬਾਜ਼ਾਂ ‘ਚੋਂ ਇੱਕ ਮੰਨੇ ਜਾਂਦੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਮੈਦਾਨ ਦੇ ਅੰਦਰ ਤੇ ਬਾਹਰ ਬਹੁਤ ਕੁਝ ਹਾਸਲ ਕੀਤਾ ਪਰ ਉਹ ਅਜੇ ਵੀ ਇੱਕ ਖਾਸ ਚੀਜ਼ ਦੀ ਭਾਲ ‘ਚ ਹਨ। ਆਪਣੇ ਕਲੈਕਸ਼ਨ ‘ਚ ਇੱਕ ਤੋਂ ਵੱਧ ਕੇ ਇੱਕ ਕਾਰ ਰੱਖਣ ਵਾਲੇ ਸਚਿਨ ਤੇਂਦੁਲਕਰ ਇੱਕ ਕਾਰ ਦੀ ਭਾਲ ਕਰ ਰਹੇ ਹਨ ਜੋ ਹੁਣ ਮਾਰਕੀਟ ‘ਚ ਉਪਲਬਧ ਹੀ ਨਹੀਂ ਹੈ।

ਇਹ ‘ਵਿੰਟੇਜ ਕਾਰ’ ਨਹੀਂ, ਸਗੋਂ ਇੱਕ ਸਮੇਂ ‘ਤੇ ਭਾਰਤੀ ਸੜਕਾਂ ‘ਤੇ ਸਭ ਤੋਂ ਪ੍ਰਸਿੱਧ ਤੇ ਸਭ ਤੋਂ ਮਸ਼ਹੂਰ ਕਾਰ ਮਾਰੂਤੀ ਸੁਜ਼ੂਕੀ 800 ਹੈ। ਦਰਅਸਲ ਇਹ ਮਾਰੂਤੀ 800 ਸਚਿਨ ਦੀ ਪਹਿਲੀ ਕਾਰ ਸੀ।

ਇੱਕ ਇੰਟਰਵਿਊ ‘ਚ ਸਚਿਨ ਨੇ ਕਿਹਾ ਕਿ ਉਹ ਆਪਣੀ ਪਹਿਲੀ ਕਾਰ ਮਾਰੂਤੀ 800 ਵਾਪਸ ਲੈਣਾ ਚਾਹੁੰਦੇ ਹਨ, ਕਿਉਂਕਿ ਕ੍ਰਿਕਟਰ ਬਣਨ ਤੋਂ ਬਾਅਦ, ਉਨ੍ਹਾਂ ਆਪਣੀ ਕਮਾਈ ਨਾਲ ਪਹਿਲੀ ਵਾਰ ਇਸ ਨੂੰ ਖਰੀਦਿਆ ਸੀ। ਸਚਿਨ ਹੁਣ ਇਸ ਨੂੰ ਵਾਪਸ ਲਿਆਉਣ ਲਈ ਦੇਸ਼ ਦੇ ਲੋਕਾਂ ਦੀ ਮਦਦ ਦੀ ਮੰਗ ਕਰ ਰਹੇ ਹਨ।

ਸਚਿਨ ਨੇ ਕਿਹਾ ਕਿ ਬਚਪਨ ਤੋਂ ਹੀ ਕਾਰਾਂ ਪ੍ਰਤੀ ਉਨ੍ਹਾਂ ਦਾ ਪਿਆਰ ਵਧਣਾ ਸ਼ੁਰੂ ਹੋ ਗਿਆ ਸੀ, ਕਿਉਂਕਿ ਉਨ੍ਹਾਂ ਦੇ ਘਰ ਨੇੜੇ ਇੱਕ ਸਿਨੇਮਾ ਹਾਲ ਸੀ, ਜਿੱਥੇ ਲੋਕ ਉਨ੍ਹਾਂ ਦੀਆਂ ਮਹਿੰਗੀਆਂ ਗੱਡੀਆਂ ਵਿੱਚ ਆਉਂਦੇ ਸੀ। ਸਚਿਨ ਨੇ ਦੱਸਿਆ ਕਿ ਉਹ ਕਈ ਘੰਟੇ ਆਪਣੇ ਭਰਾ ਨਾਲ ਬਾਲਕੋਨੀ ‘ਚ ਖੜ੍ਹੇ ਰਹਿੰਦੇ ਸੀ ਤੇ ਵਾਹਨ ਦੇਖਦੇ ਸੀ।

News Credit ABP Sanjha