ਸਮੱਗਰੀ
ਬਾਸਮਤੀ ਚਾਵਲ 200 ਗ੍ਰਾਮ
ਦੁੱਧ ਅੱਧਾ ਕੱਪ
ਘਿਓ 2-3 ਚੱਮਚ
ਕੇਸਰ 20-25 ਟੁਕੜੇ
ਨਾਰੀਅਲ ਕੱਦੂਕਸ ਕੀਤਾ ਹੋਇਆ
ਕਾਜੂ 12-14 ਛੋਟੇ ਟੁਕੜੇ
ਬਦਾਮ 8-10 ਛੋਟੇ ਟੁਕੜੇ
ਕਿਸ਼ਮਿਸ਼ ਇੱਕ ਚੱਮਚਾ
ਇਲਾਇਚੀ – ਛਿੱਲ ਕੇ ਕੁੱਟ ਲਓ
ਵਿਧੀ
ਚਾਵਲਾਂ ਨੂੰ ਸਾਫ਼ ਕਰ ਲਓ। ਦੋ ਵਾਰ ਧੋ ਲਓ ਅਤੇ ਇੱਕ ਘੰਟੇ ਲਈ ਪਾਣੀ ‘ਚ ਭਿਓਂ ਕੇ ਰੱਖੋ। ਕੇਸਰ ਨੂੰ ਦੁੱਧ ‘ਚ ਮਿਲਾ ਕੇ ਰੱਖ ਦਿਓ। ਚਾਵਲਾਂ ਨੂੰ ਪਾਣੀ ‘ਚੋਂ ਕੱਢੋ। ਚਾਵਲਾਂ ‘ਚ ਦੋ ਕੱਪ ਪਾਣੀ, ਕੇਸਰ ਦੁੱਧ, ਇੱਕ ਚੱਮਚ ਘਿਓ ਅਤੇ ਚੀਨੀ ਮਿਲਾਓ। ਹੁਣ ਇਸ ਨੂੰ ਬਣਨ ਲਈ ਕੁਕਰ ‘ਚ ਪਾ ਦਿਓ। ਇੱਕ ਛੋਟੀ ਕੜਾਹੀ ‘ਚ ਇੱਕ ਚੱਮਚ ਘਿਓ ਪਾ ਕੇ ਗਰਮ ਕਰੋ। ਇਸ ‘ਚ ਕਾਜੂ, ਬਦਾਮ ਅਤੇ ਨਾਰੀਅਲ ਪਾ ਕੇ ਹਲਕਾ ਜਿਹਾ ਭੁੰਨੋ। ਚਾਵਲ ਬਣ ਚੁੱਕੇ ਹਨ। ਚਾਵਲਾਂ ‘ਚ ਘਿਓ ਸਮੇਤ ਕਾਜੂ, ਬਦਾਮ, ਨਾਰੀਅਲ, ਕਿਸ਼ਮਿਸ਼ ਅਤੇ ਇਲਾਇਚੀ ਪਾਊਡਰ ਮਿਲਾ ਦਿਓ। ਮਿੱਠੇ ਚਾਵਲ ਤਿਆਰ ਹਨ