ਅਮਿਤਾਭ ਬੱਚਨ ਅਤੇ ਸਲਮਾਨ ਖਾਨ ਦੇ ਹਿੱਟ ਸ਼ੋਅ ਸਤੰਬਰ ਤੋਂ ਸ਼ੁਰੂ ਹੋ ਰਹੇ ਹਨ, ਅਜਿਹੀ ਸਥਿਤੀ ‘ਚ ਦੋਵਾਂ ਸ਼ੋਅ ਵਿਚਾਲੇ ਟੀਆਰਪੀ ਮੁਕਾਬਲਾ ਹੋਣਾ ਲਾਜ਼ਮੀ ਹੈ।

Image Courtesy Abp Sanjha

ਹਾਲ ਹੀ ‘ਚ ਸਲਮਾਨ ਖਾਨ ਦੇ ਸ਼ੋਅ ‘ਬਿੱਗ ਬੌਸ 14’ ਦਾ ਸੀਜ਼ਨ 14 ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ਤੋਂ ਬਾਅਦ ਇਸ ਸ਼ੋਅ ਨੂੰ ਲੈ ਕੇ ਪ੍ਰਸ਼ੰਸਕਾਂ ‘ਚ ਉਤਸ਼ਾਹ ਹੈ। ਖਬਰਾਂ ਅਨੁਸਾਰ ਇਹ ਸ਼ੋਅ ਅਗਲੇ ਮਹੀਨੇ ਯਾਨੀ ਸਤੰਬਰ ਤੋਂ ਟੀਵੀ ‘ਤੇ ਦਿਖਾਇਆ ਜਾਵੇਗਾ। ਦੂਜੇ ਪਾਸੇ ਅਮਿਤਾਭ ਬੱਚਨ ਵੀ ਆਪਣੇ ਸੁਪਰਹਿੱਟ ਸ਼ੋਅ ‘ਕੌਣ ਬਨੇਗਾ ਕਰੋੜਪਤੀ’ ਸੀਜ਼ਨ 12 ਨਾਲ ਛੋਟੇ ਪਰਦੇ ‘ਤੇ ਧਮਾਕਾ ਕਰਨ ਲਈ ਤਿਆਰ ਹਨ।

ਖਬਰਾਂ ਅਨੁਸਾਰ, ‘ਕੌਣ ਬਨੇਗਾ ਕਰੋੜਪਤੀ’ ਦੇ ਨਿਰਮਾਤਾਵਾਂ ਨੇ ਸ਼ੋਅ ਦੀ ਕੇਂਪੇਨਿੰਗ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਮਸ਼ਹੂਰ ਲੇਖਕ-ਨਿਰਦੇਸ਼ਕ ਨਿਤੇਸ਼ ਤਿਵਾੜੀ ਨੇ ਇਸ ਮੁਹਿੰਮ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ। ਉਥੇ ਹੀ ਸ਼ੋਅ ਦਾ ਰਜਿਸਟ੍ਰੇਸ਼ਨ ਦੌਰ ਹਾਲ ਹੀ ਵਿੱਚ ਖਤਮ ਹੋਇਆ ਹੈ। ਹੁਣ ਅਮਿਤਾਭ ਬੱਚਨ ਦੀ ਸਿਹਤ ਵੀ ਬੇਹਤਰ ਹੈ ਜਿਸ ਕਾਰਨ ਸ਼ੋਅ ਦੀ ਸ਼ੁਰੂਆਤ ਅਗਲੇ ਮਹੀਨੇ ਤੋਂ ਹੋ ਸਕਦੀ ਹੈ।

ਅਮਿਤਾਭ ਬੱਚਨ ਅਤੇ ਸਲਮਾਨ ਖਾਨ ਦੇ ਹਿੱਟ ਸ਼ੋਅ ਸਤੰਬਰ ਤੋਂ ਸ਼ੁਰੂ ਹੋ ਰਹੇ ਹਨ, ਅਜਿਹੀ ਸਥਿਤੀ ‘ਚ ਦੋਵਾਂ ਸ਼ੋਅ ਵਿਚਾਲੇ ਟੀਆਰਪੀ ਮੁਕਾਬਲਾ ਹੋਣਾ ਲਾਜ਼ਮੀ ਹੈ। ਪਿਛਲੇ ਸਾਲ ਵੀ ‘ਬਿੱਗ ਬੌਸ’ ਅਤੇ ‘ਕੇਬੀਸੀ’ ਵਿਚਕਾਰ ਟੀਆਰਪੀ ਦੀ ਦੌੜ ਹੋਈ ਸੀ, ਜਿਸ ਵਿੱਚ ਅਮਿਤਾਭ ਬੱਚਨ ਦਾ ਸ਼ੋਅ ‘ਕੇਬੀਸੀ’ ਸ਼ੁਰੂਆਤੀ ਐਪੀਸੋਡ ਵਿੱਚ ਜਿੱਤਿਆ ਸੀ, ਜਦਕਿ ਅਗਲੇ ਹਫ਼ਤਿਆਂ ਵਿੱਚ ਟੀਆਰਪੀ ਵਿੱਚ ਸਲਮਾਨ ਖਾਨ ਦੇ ਸ਼ੋਅ ‘ਬਿੱਗ ਬੌਸ’ ਅੱਗੇ ਆ ਗਿਆ ਸੀ।

News Credit ABP Sanjha