ਸਮਾਣਾ : ਪੰਜਾਬ ਨੈਸ਼ਨਲ ਬੈਂਕ ਦੇ ਇਕ ਮੁਲਾਜ਼ਮ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ, ਜਿਸ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ, ਸਮਾਣਾ ਦੀ ਮੁੱਖ ਬ੍ਰਾਂਚ ਪ੍ਰਸ਼ਾਸਨ ਵੱਲੋਂ 48 ਘੰਟਿਆਂ ਲਈ ਬੰਦ ਕਰਵਾ ਦਿੱਤਾ ਗਿਆ ਹੈ, ਜਿਸ ਦੀ ਪੁਸ਼ਟੀ ਬੈਂਕ ਮੈਨੇਜਰ ਬਰਿੰਦਰ ਸਾਹਨੀ ਨੇ ਕੀਤੀ।

Image Courtesy :jagbani(punjabkesar)

ਸਿਵਲ ਹਸਪਤਾਲ ਸਮਾਣਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਕਤ ਬ੍ਰਾਂਚ ‘ਚ ਕੰਮ ਕਰਦੇ ਸਾਰੇ ਮੁਲਾਜ਼ਮਾਂ ਦੀ ਕੋਰੋਨਾ ਜਾਂਚ ਬੁੱਧਵਾਰ ਨੂੰ ਕੀਤੀ ਜਾਵੇਗੀ ਅਤੇ ਰਿਪੋਰਟ ਉਪਰੰਤ ਹੀ ਬੈਂਕ ਖੋਲ੍ਹਣ ਸੰਬੰਧੀ ਕੋਈ ਫ਼ੈਸਲਾ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਕਿਸੇ ਮੁਲਾਜ਼ਮ ਦੇ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਉਕਤ ਬ੍ਰਾਂਚ ਪਹਿਲਾਂ ਵੀ ਕਈ ਦਿਨ ਬੰਦ ਰਹਿ ਚੁੱਕੀ ਹੈ।

News Credit :jagbani(punjabkesar)