ਕੋਰੋਨਾ ਮਹਾਮਾਰੀ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਅਮਰੀਕਾ ਤੇ ਬ੍ਰਾਜ਼ੀਲ ‘ਤੇ ਵੇਖਣ ਨੂੰ ਮਿਲਿਆ। ਇੱਥੇ ਸਭ ਤੋਂ ਜ਼ਿਆਦਾ ਕੋਰੋਨਾ ਦੇ ਮਰੀਜ਼ ਹਨ ਤੇ ਸਭ ਤੋਂ ਜ਼ਿਆਦਾ ਮੌਤਾਂ ਵੀ ਇੱਥੇ ਹੀ ਹੋਈਆਂ।

Image Courtesy Abp Sanjha

ਵਾਸ਼ਿੰਗਟਨ/ਬ੍ਰਾਸੀਲੀਆ: ਕੋਰੋਨਾ ਦੀ ਲਾਗ ਬੇਸ਼ੱਕ ਤੇਜ਼ੀ ਨਾਲ ਫੈਲ ਰਹੀ ਹੈ, ਪਰ ਇਹ ਓਨੀ ਖ਼ਤਰਨਾਕ ਨਹੀਂ। ਦੁਨੀਆ ‘ਚ ਦਹਿਸ਼ਤ ਫੈਲਾਉਣ ਵਾਲਾ ਇਹ ਕੋਰੋਨਾ ਜਲਦੀ ਹੀ ਖ਼ਤਮ ਹੋ ਜਾਏਗਾ। ਇਸ ਦਾ ਦਾਅਵਾ ਕਈ ਵਿਗਿਆਨੀ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਹੁਣ ਕਮਜ਼ੋਰ ਪੈ ਰਿਹਾ ਹੈ।

ਇਸ ਦੇ ਨਾਲ ਹੀ ਦੱਸ ਦਈਏ ਕਿ ਕੋਰੋਨਾ ਦੇ ਸਭ ਤੋਂ ਜ਼ਿਆਦਾ ਕੇਸ ਅਮਰੀਕਾ ਤੇ ਬ੍ਰਾਜ਼ੀਲ ‘ਚ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਸ ਵਾਇਰਸ ਕਰਕੇ ਇੱਥੇ ਸਭ ਤੋਂ ਜ਼ਿਆਦਾ ਮੌਤਾਂ ਵੀ ਹੋਈਆਂ। ਰਿਪੋਰਟ ਮੁਤਾਬਕ ਹੁਣ ਤਕ ਦੁਨੀਆ ਦੇ 41% ਕੇਸ ਅਮਰੀਕਾ ਤੇ ਬ੍ਰਾਜ਼ੀਲ ਤੋਂ ਆਏ ਹਨ। ਇਸ ਦੇ ਨਾਲ ਹੀ 36 ਫੀਸਦੀ ਮੌਤਾਂ ਵੀ ਇਨ੍ਹਾਂ ਦੇਸ਼ਾਂ ‘ਚ ਹੀ ਹੋਈਆਂ। ਹੁਣ ਪਿਛਲੇ ਕੁਝ ਦਿਨਾਂ ਤੋਂ ਭਾਰਤ ‘ਚ ਵੀ ਕੋਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ।

ਕੋਰੋਨਾ ਲਾਗ ‘ਤੇ ਵਜ਼ਰ ਰੱਖਣ ਵਾਲੀ ਵੈੱਬਸਾਈਟ ਵਰਲਡੋਮੀਟਰ ਮੁਤਾਬਕ ਕੋਰੋਨਾ ਦੇ ਮਰੀਜ਼ 18 ਅਗਸਤ ਦੀ ਸਵੇਰ ਤਕ ਅਮਰੀਕਾ ‘ਚ 56 ਲੱਖ 12 ਹਜ਼ਾਰ ਹੋ ਗਏ ਤੇ ਇੱਕ ਲੱਖ 73 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਜਦਕਿ ਬ੍ਰਾਜ਼ੀਲ ‘ਚ ਕੁੱਲ ਪੀੜਤਾਂ ਦੀ ਗਿਣਤੀ 33 ਲੱਖ 63 ਹਜ਼ਾਰ ਹੋ ਗਈ, ਇੱਥੇ ਇੱਕ ਲੱਖ 8 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਐਕਟਿਵ ਕੇਸ ਤੇ ਰਿਕਵਰੀ ਰੇਟ:

ਹੁਣ ਤੱਕ, ਸੰਯੁਕਤ ਰਾਜ ਵਿੱਚ 29.72 ਲੱਖ ਲੋਕ ਠੀਕ ਹੋ ਚੁੱਕੇ ਹਨ, ਜੋ ਪੀੜਤ ਕੁੱਲ ਲੋਕਾਂ ਦਾ 53 ਪ੍ਰਤੀਸ਼ਤ ਹੈ। 24 ਲੱਖ 65 ਹਜ਼ਾਰ ਐਕਟਿਵ ਕੇਸ ਹਨ। ਉਨ੍ਹਾਂ ਦੀ ਦਰ 44 ਪ੍ਰਤੀਸ਼ਤ ਹੈ। ਉਧਰ, ਬ੍ਰਾਜ਼ੀਲ ਵਿੱਚ ਰਿਕਵਰੀ ਰੇਟ 74% ਹੈ, ਯਾਨੀ ਕੁੱਲ ਸੰਕਰਮਣ ਵਿੱਚ 24.78 ਲੱਖ ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ। ਦੱਸ ਦਈਏ ਕਿ 7.76 ਲੱਖ, ਯਾਨੀ 23 ਪ੍ਰਤੀਸ਼ਤ ਐਕਟਿਵ ਕੇਸ ਹਨ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ।

News Credit ABP Sanjha