ਸ਼ਿਮਲਾ- ਹਿਮਾਚਲ ਪ੍ਰਦੇਸ਼ ‘ਚ ਪਿਛਲੇ 24 ਘੰਟਿਆਂ ‘ਚ 9 ਪੁਲਸ ਮੁਲਾਜ਼ਮਾਂ ਸਮੇਤ ਕੋਰੋਨਾ ਇਨਫੈਕਸ਼ਨ ਦੇ ਰਿਕਾਰਡ 163 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਸੂਬੇ ‘ਚ ਕੋਵਿਡ-19 ਪੀੜਤਾਂ ਦਾ ਅੰਕੜਾ 4156 ਪਹੁੰਚ ਗਿਆ ਹੈ।

Image Courtesy :jagbani(punjabkesar)

ਇਹ ਜਾਣਕਾਰੀ ਮੁੱਖ ਸਕੱਤਰ ਸਿਹਤ ਅਤੇ ਡੀ. ਧੀਮਾਨ ਨੇ ਸੋਮਵਾਰ ਨੂੰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸ ਮਿਆਦ ‘ਚ ਸੋਮਵਾਰ ਨੂੰ ਕਾਂਗੜਾ ‘ਚ ਸਭ ਤੋਂ ਵੱਧ 39, ਸੋਲਨ ‘ਚ 36, ਸਿਰਮੌਰ ‘ਚ 26, ਮੰਡੀ 13, ਹਮੀਰਪੁਰ 7, ਸ਼ਿਮਲਾ ਇਕ, ਊਨਾ ਚਾਰ, ਕੁੱਲੂ 19 ਅਤੇ ਬਿਲਾਸਪੁਰ ਅਤੇ ਚੰਬਾ ‘ਚ 9-9 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਪ੍ਰਦੇਸ਼ ‘ਚ 88 ਲੋਕ ਠੀਕ ਵੀ ਹੋਏ ਹਨ। ਇਨ੍ਹਾਂ ‘ਚੋਂ ਚੰਬਾ ਤੋਂ ਸਭ ਤੋਂ ਵੱਧ 45, ਹਮੀਰਪੁਰ ਤੋਂ 16, ਸਿਰਮੌਰ ਤੋਂ 12, ਕਾਂਗੜਾ ਤੋਂ 7, ਬਿਲਾਸਪੁਰ ਤੋਂ 4 ਅਤੇ ਸ਼ਿਮਲਾ ਅਤੇ ਊਨਾ ਤੋਂ 2-2 ਮਰੀਜ਼ ਅੱਜ ਠੀਕ ਹੋਏ ਹਨ।
ਪਿਛਲੇ 2 ਦਿਨਾਂ ‘ਚ ਪ੍ਰਦੇਸ਼ ‘ਚ 281 ਲੋਕ ਮਹਾਮਾਰੀ ਦੀ ਲਪੇਟ ‘ਚ ਆਏ ਹਨ। ਚੰਬਾ ਜ਼ਿਲ੍ਹੇ ਦੇ ਚੂੜੀ, ਕਿਹਾਰ, ਚੋਂਤੜਾ ਅਤੇ ਸੁਰਾਡਾ ਬਲਾਕ ਤੋਂ ਆਏ ਹਨ। ਜ਼ਿਲ੍ਹੇ ‘ਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 157 ਪਹੁੰਚ ਗਈ ਹੈ ਅਤੇ 126 ਮਰੀਜ਼ ਠੀਕ ਹੋ ਗਏ ਹਨ। ਪ੍ਰਦੇਸ਼ ‘ਚ ਪੀੜਤਾਂ ਦਾ ਕੁੱਲ ਅੰਕੜਾ 4156 ਪਹੁੰਚ ਗਿਆ ਹੈ ਅਤੇ 1377 ਸਰਗਰ ਮਾਮਲੇ ਹਨ। ਰਾਹਤ ਭਰੀ ਖ਼ਬਰ ਇਹ ਹੈ ਕਿ 2720 ਮਰੀਜ਼ ਠੀਕ ਹੋ ਗਏ ਹਨ। ਐਤਵਾਰ ਨੂੰ 88 ਹੋਰ ਮਰੀਜ਼ ਠੀਕ ਹੋ ਗਏ ਹਨ। ਪ੍ਰਦੇਸ਼ ‘ਚ ਕੋਰੋਨਾ ਨਾਲ 17 ਲੋਕਾਂ ਦੀ ਮੌਤ ਹੋ ਚੁਕੀ ਹੈ। 40 ਮਰੀਜ਼ ਸੂਬੇ ਦੇ ਬਾਹਰ ਚੱਲੇ ਗਏ ਹਨ।

News Credit :jagbani(punjabkesar)