ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ 10 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਚਰਚਾ ਕਰ ਕੇ ਕੋਰੋਨਾ ਵਾਇਰਸ ਮਹਾਮਾਰੀ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਸ਼ੁਰੂ ਕੀਤੀ।

Image Courtesy :jagbani(punjabkesar)

ਵੀਡੀਓ ਕਾਨਫਰੰਸ ਰਾਹੀਂ ਸ਼ੁਰੂ ਹੋਈ ਇਸ ਬੈਠਕ ‘ਚ ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ, ਪੱਛਮੀ ਬੰਗਾਲ, ਮਹਾਰਾਸ਼ਟਰ, ਪੰਜਾਬ, ਬਿਹਾਰ, ਗੁਜਰਾਤ, ਤੇਲੰਗਾਨਾ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਾਮਲ ਹਨ। ਇਹ ਬੈਠਕ ਇਸ ਲਈ ਮਹੱਤਵ ਰੱਖਦੀ ਹੈ ਕਿ ਇਹਸਾਰੇ ਸੂਬੇ ਜ਼ਿਆਦਾ ਜਨਸੰਖਿਆ ਵਾਲੇ ਹਨ ਅਤੇ ਇਨ੍ਹਾਂ ‘ਚ ਕੋਰੋਨਾ ਪੀੜਤ ਲੋਕਾਂ ਦੀ ਚੰਗੀ ਗਿਣਤੀ ਹੈ। ਬੈਠਕ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਹਾਜ਼ਰ ਹਨ।
ਦੇਸ਼ ‘ਚ ਵੱਧ ਰਿਹਾ ਰਿਕਵਰੀ ਰੇਟ
1- ਸਰਗਰਮ ਮਾਮਲਿਆਂ ਦਾ ਫੀਸਦੀ ਘੱਟ ਹੋਇਆ ਹੈ। ਰਿਕਵਰੀ ਰੇਟ ਵਧਿਆ ਹੈ ਤਾਂ ਇਸ ਦਾ ਅਰਥ ਹੈ ਕਿ ਸਾਡੀ ਕੋਸ਼ਿਸ਼ ਕਾਰਗਰ ਸਿੱਧ ਹੋ ਰਹੀ ਹੈ।
2- ਜਿਨ੍ਹਾਂ ਸੂਬਿਆਂ ‘ਚ ਟੈਸਟਿੰਗ ਰੇਟ ਘੱਟ ਹੈ ਅਤੇ ਜਿੱਥੇ ਪਾਜ਼ੇਟਿਵ ਰੇਟ ਜ਼ਿਆਦਾ ਹੈ, ਉੱਥੇ ਟੈਸਟਿੰਗ ਵਧਾਉਣ ਦੀ ਜ਼ਰੂਰਤ ਸਾਹਮਣੇ ਆਈ ਹੈ।
3- ਖਾਸ ਤੌਰ ‘ਤੇ ਬਿਹਾਰ, ਗੁਜਰਾਤ, ਯੂ.ਪੀ., ਪੱਛਮੀ ਬੰਗਾਲ ਅਤੇ ਤੇਲੰਗਾਨਾ ਇੱਥੇ ਟੈਸਟਿੰਗ ਵਧਾਉਣ ‘ਤੇ ਖਾਸ ਜ਼ੋਰ ਦੇਣ ਦੀ ਗੱਲ ਇਸ ਸਮੀਖਿਆ ‘ਚ ਨਿਕਲੀ ਹੈ।
4- ਅੱਜ ਟੈਸਟਿੰਗ ਨੈੱਟਵਰਕ ਤੋਂ ਇਲਾਵਾ ਅਰੋਗਿਆ ਸੇਤੂ ਐਪ ਵੀ ਸਾਡੇ ਕੋਲ ਹੈ। ਅਰੋਗਿਆ ਸੇਤੂ ਦੀ ਮਦਦ ਨਾਲ ਅਸੀਂ ਇਹ ਕੰਮ ਆਸਾਨੀ ਨਾਲ ਕਰ ਸਕਦੇ ਹਾਂ।
ਦੇਸ਼ ਇਹ ਲੜਾਈ ਜ਼ਰੂਰ ਜਿੱਤੇਗਾ
1- ਅੱਜ ਇਨ੍ਹਾਂ ਕੋਸ਼ਿਸ਼ਾਂ ਦੇ ਨਤੀਜੇ ਅਸੀਂ ਦੇਖ ਰਹੇ ਹਾਂ। ਹਸਪਤਾਲਾਂ ‘ਚ ਬਿਹਤਰ ਮੈਨੇਜਮੈਂਟ, ਆਈ.ਸੀ.ਯੂ. ਬੈੱਡਾਂ ਦੀ ਗਿਣਤੀ ਵਧਾਉਣ ਵਰਗੀਆਂ ਕੋਸ਼ਿਸ਼ਾਂ ਨੇ ਵੀ ਕਾਫ਼ੀ ਮਦਦ ਕੀਤੀ ਹੈ।
2- ਤੁਹਾਡੇ ਰਾਜਾਂ ‘ਚ ਜ਼ਮੀਨੀ ਹਕੀਕਤ ਦੀ ਲਗਾਤਾਰ ਨਿਗਰਾਨੀ ਕਰ ਕੇ ਜੋ ਨਤੀਜੇ ਪਾਏ ਗਏ ਸਫ਼ਲਤਾ ਦਾ ਰਸਤਾ ਉਸੇ ਨਾਲ ਬਣ ਰਿਹਾ ਹੈ।
3- ਮੈਨੂੰ ਭਰੋਸਾ ਹੈ ਕਿ ਤੁਹਾਡੇ ਇਸ ਅਨੁਭਵ ਦੀ ਤਾਕਤ ਨਾਲ ਦੇਸ਼ ਇਹ ਲੜਾਈ ਪੂਰੀ ਤਰ੍ਹਾਂ ਨਾਲ ਜਿੱਤੇਗਾ ਅਤੇ ਇਕ ਨਵੀਂ ਸ਼ੁਰੂਆਤ ਹੋਵੇਗੀ।
ਕੋਰੋਨਾ ਮਹਾਮਾਰੀ ਨੇ ਜਦੋਂ ਤੋਂ ਭਾਰਤ ‘ਚ ਕਦਮ ਰੱਖਿਆ ਹੈ, ਉਦੋਂ ਤੋਂ ਲੈ ਕੇ ਪ੍ਰਧਾਨ ਮੰਤਰੀ ਦੀ ਸੂਬਿਆਂ ਨਾਲ ਇਹ 7ਵੀਂ ਬੈਠਕ ਹੈ। ਦੇਸ਼ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਇਕ ਦਿਨ ‘ਚ ਸਾਹਮਣੇ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ‘ਚ ਕਮੀ ਆਈ ਹੈ ਅਤੇ ਮੰਗਲਵਾਰ ਨੂੰ ਇਹ ਅੰਕੜਾ 53,601 ਰਿਹਾ। ਦੇਸ਼ ‘ਚ ਪਿਛਲੇ 4 ਦਿਨ ਤੋਂ ਲਗਾਤਾਰ 60,000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਮੰਗਲਵਾਰ ਨੂੰ ਸਾਹਮਣੇ ਆਏ 53,601 ਨਵੇਂ ਮਰੀਜ਼ਾਂ ਤੋਂ ਬਾਅਦ ਦੇਸ਼ ‘ਚ ਪੀੜਤਾਂ ਦੀ ਕੁੱਲ ਗਿਣਤੀ 22,68,675 ਹੋ ਗਈ ਹੈ। ਉੱਥੇ ਹੀ ਇਫੈਕਸ਼ਨ ਨਾਲ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਗਿਣਤੀ 15,83,489 ਹੋ ਗਈ ਹੈ, ਜਿਸ ਨਾਲ ਦੇਸ਼ ‘ਚ ਸਿਹਤਮੰਦ ਹੋਣ ਵਾਲਿਆਂ ਦੀ ਦਰ ਵੀ 69.80 ਫੀਸਦੀ ਹੋ ਗਈ ਹੈ।


News Credit :jagbani(punjabkesar)