ਮੰਦਰ ਖੁੱਲ੍ਹਣ ਬਾਅਦ ਹੁਣ ਤਕ ਤਿਰੂਪਤੀ ‘ਚ 743 ਕਰਮਚਾਰੀ ਕੋਰੋਨਾਵਾਇਰਸ ਨਾਲ ਸੰਕਰਮਤ ਪਾਏ ਗਏ। ਉਧਰ ਤਿੰਨ ਲੋਕਾਂ ਦੀ ਇਸ ਨਾਲ ਮੌਤ ਹੋ ਚੁੱਕੀ ਹੈ।

Image Courtesy Abp Sanjha

ਤਿਰੂਪਤੀ: ਤਿਰੂਪਤੀ ਮੰਦਰ ‘ਚ ਵੱਡੀ ਗਿਣਤੀ ‘ਚ ਕਰਮਚਾਰੀ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਦੱਸ ਦਈਏ ਕਿ ਲੌਕਡਾਊਨ ਤੋਂ ਬਾਅਦ ਭਗਤਾਂ ਲਈ ਦਰਸ਼ਨਾਂ ਲਈ ਮੰਦਰ ਖੋਲ੍ਹਿਆ ਗਿਆ ਹੈ। ਹੁਣ ਤਕ ਇੱਥੇ ਤਿਰੂਮਾਲਾ ਤਿਰੂਪਤੀ ਦੇਵਸਥਾਨਮ ਦੇ 743 ਕਰਮਚਾਰੀਆਂ ਨੂੰ ਕੋਰੋਨਾ ਦੀ ਮਾਰ ਪਈ ਹੈ।

ਤਿਰੂਮਾਲਾ ਤਿਰੂਪਤੀ ਦੇਵਸਥਾਨਮ (ਟੀਟੀਡੀ) ਦੇ ਅਧਿਕਾਰੀ ਅਨਿਲ ਕੁਮਾਰ ਸਿੰਘ ਦਾ ਕਹਿਣਾ ਹੈ ਕਿ 11 ਜੂਨ ਨੂੰ ਮੰਦਰ ਭਗਤਾਂ ਲਈ ਖੋਲ੍ਹਿਆ ਗਿਆ ਸੀ, ਉਦੋਂ ਤੋਂ ਹੁਣ ਤਰ 743 ਲੋਕ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ ਜਿਨ੍ਹਾਂ ਚੋਂ 402 ਠੀਕ ਹੋ ਚੁੱਕੇ ਹਨ ਤੇ ਡਿਊਟੀ ‘ਤੇ ਵਾਪਸ ਆ ਗਏ ਹਨ। ਇਸ ਤੋਂ ਇਲਾਵਾ 338 ਦਾ ਅਜੇ ਇਲਾਜ ਚਲ ਰਿਹਾ ਹੈ।

ਅਨਿਲ ਕੁਮਾਰ ਨੇ ਦੱਸਿਆ ਕਿ ਕੋਰੋਨਾ ਸੰਕਰਮਣ ਕਾਰਨ ਸਿਰਫ ਤਿੰਨ ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਕਰਮਚਾਰੀਆਂ ਨੂੰ ਬਿਹਤਰ ਸਹੂਲਤਾਂ ਤੇ ਇਲਾਜ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।

News Credit ABP Sanjha