ਇਹ ਡਰੱਗਜ਼ ਅਫ਼ਗਾਨਿਸਤਾਨ ਸਮੁੰਦਰ ਰਾਹੀਂ ਮੁੰਬਈ ਲਿਆਂਦਾ ਗਿਆ ਸੀ। ਤਸਕਰਾਂ ਨੇ ਹੈਰੋਇਨ ਨੂੰ ਪਲਾਸਟਿਕ ਦੇ ਪਾਈਪ ‘ਚ ਲੁਕਾ ਕੇ ਰੱਖਿਆ ਸੀ। ਪਲਾਸਟਿਕ ਦੇ ਪਾਈਪ ਨੂੰ ਇਸ ਤਰ੍ਹਾਂ ਨਾਲ ਪੇਂਟ ਕੀਤਾ ਸੀ ਕਿ ਬਾਂਸ ਵਾਂਗ ਲੱਗੇ।

ਮੁੰਬਈ: ਮਹਾਰਾਸ਼ਟਰ ‘ਚ DRI ਅਤੇ ਕਸਟਮ ਵਿਭਾਗ ਨੂੰ ਵੱਡੀ ਕਾਮਯਾਬੀ ਮਿਲੀ ਹੈ ਦੋਵੇਂ ਵਿਭਾਗਾਂ ਦੀਆਂ ਟੀਮਾਂ ਨੇ ਇਕ ਜੁਆਇੰਟ ਆਪਰੇਸ਼ਨ ‘ਚ ਨਵੀਂ ਮੁੰਬਈ ਦੇ ਨਹਾਵਾ ਸ਼ੇਵਾ ਬੰਦਰਗਾਹ ਪੋਰਟ ‘ਤੇ 191 ਕਿੱਲੋ ਡਰੱਗਜ਼ ਦੀ ਖੇਪ ਜ਼ਬਤ ਕੀਤੀ ਹੈ। ਜਿਸ ਦੀ ਕੀਮਤ 1000 ਕਰੋੜ ਰੁਪਏ ਦੱਸੀ ਗਈ ਹੈ। ਇਸ ਮਾਮਲੇ ‘ਚ ਕਸਟਮ ਏਜੰਟ ਮੀਨਾਨਾਥ ਬੋਡਕੇ ਤੇ ਕੋਂਡੀਭਾਊ ਪਾਡੂਰੰਗ ਗੁੰਜਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਗ੍ਰਿਫ਼ਤਾਰੀ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਸਥਾਨਕ ਕੋਰਟ ‘ਚ ਪੇਸ਼ ਕੀਤਾ ਗਿਆ ਜਿੱਥੇ ਉਨ੍ਹਾਂ ਨੂੰ 14 ਦਿਨ ਦੀ ਨਿਆਇੰਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ‘ਚ ਅਜੇ ਹੋਰ ਵੀ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।

ਇਹ ਡਰੱਗਜ਼ ਅਫ਼ਗਾਨਿਸਤਾਨ ਸਮੁੰਦਰ ਰਾਹੀਂ ਮੁੰਬਈ ਲਿਆਂਦਾ ਗਿਆ ਸੀ। ਤਸਕਰਾਂ ਨੇ ਹੈਰੋਇਨ ਨੂੰ ਪਲਾਸਟਿਕ ਦੇ ਪਾਈਪ ‘ਚ ਲੁਕਾ ਕੇ ਰੱਖਿਆ ਸੀ। ਪਲਾਸਟਿਕ ਦੇ ਪਾਈਪ ਨੂੰ ਇਸ ਤਰ੍ਹਾਂ ਨਾਲ ਪੇਂਟ ਕੀਤਾ ਸੀ ਕਿ ਬਾਂਸ ਵਾਂਗ ਲੱਗੇ। ਕਸਟਮ ਵਿਭਾਗ ਨੇ ਜਦੋਂ ਡਰੱਗਜ਼ ਫੜ ਲਿਆ ਤਾਂ ਤਸਕਰਾਂ ਨੇ ਇਸ ਨੂੰ ਆਯੁਰਵੈਦਿਕ ਦਵਾਈ ਦੱਸਿਆ। ਜਦੋਂ ਸਖ਼ਤੀ ਨਾਲ ਪੁੱਛਿਆ ਗਿਆ ਤਾਂ ਉਨ੍ਹਾਂ ਸੱਚਾਈ ਦੱਸੀ।

ਜਾਂਚ ਏਜੰਸੀ ਦਾ ਦਾਅਵਾ ਹੈ ਕਿ ਇਹ ਇਸ ਸਾਲ ਦਾ ਹੁਣ ਤਕ ਦਾ ਸਭ ਤੋਂ ਵੱਡਾ ਡਰੱਗਜ਼ ਰੈਕੇਟ ਫੜਿਆ ਗਿਆ ਹੈ। ਪਿਛਲੇ ਸਾਲ ਪੰਜਾਬ ਪੁਲਿਸ ਦੀ ਐਸਟੀਐਫ ਨੇ 194 ਕਿੱਲੋ ਡਰੱਗਜ਼ ਅੰਮ੍ਰਿਤਸਰ ਤੋਂ ਫੜਿਆ ਸੀ। ਇਸ ਮਾਮਲੇ ‘ਚ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

News Credit ABP Sanjha