ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ 20 ਲੱਖ ਤੋਂ ਵੱਧ ਹੋਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਹੁਣ ਸਰਕਾਰ ਗਾਇਬ ਹੋ ਗਈ ਹੈ।

Image Courtesy :jagbani(punjabkesar)

ਉਨ੍ਹਾਂ ਨੇ ਟਵੀਟ ਕੀਤਾ,”20 ਲੱਖ ਦਾ ਅੰਕੜਾ ਪਾਰ, ਗਾਇਬ ਹੈ ਮੋਦੀ ਸਰਕਾਰ।” ਕਾਂਗਰਸ ਨੇਤਾ ਨੇ 17 ਜੁਲਾਈ ਦਾ ਆਪਣਾ ਇਕ ਟਵੀਟ ਰੀਟਵੀਟ ਵੀ ਕੀਤਾ, ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਇਸ ਗਤੀ ਨਾਲ ਮਾਮਲੇ ਵਧਦੇ ਰਹੇ ਤਾਂ 10 ਅਗਸਤ ਤੱਕ ਇਨਫੈਕਸ਼ਨ ਦੇ ਮਾਮਲੇ 20 ਲੱਖ ਦੇ ਪਾਰ ਕਰ ਜਾਣਗੇ।
ਦੱਸਣਯੋਗ ਹੈ ਕਿ ਕੇਂਦਰੀ ਸਿਹਤ ਮਹਿਕਮੇ ਵਲੋਂ ਜਾਰੀ ਅੰਕੜਿਆਂ ਅਨੁਸਾਰ, ਭਾਰਤ ‘ਚ ਕੋਵਿਡ-19 ਦੇ ਰਿਕਾਰਡ 62,538 ਮਾਮਲੇ ਆਉਣ ਦੇ ਨਾਲ ਹੀ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦੀ ਗਿਣਤੀ 20,27,074 ‘ਤੇ ਪਹੁੰਚ ਗਈ ਅਤੇ 886 ਹੋਰ ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 41,585 ਹੋ ਗਈ।

News Credit :jagbani(punjabkesar)