ਭੁਲੱਥ : ਸੂਬੇ ਵਿਚ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋਣ ਦੇ ਮਾਮਲੇ ‘ਚ ਅਕਾਲੀ ਦਲ ਦੀ ਬੀਬੀਆਂ ਦੀ ਇਕਾਈ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੂਬੇ ਦੀ ਕੈਪਟਨ ਸਰਕਾਰ ਨੂੰ ਲੰਮੇ ਹੱਥੀਂ ਲਿਆ ।

Image Courtesy :jagbani(punjabkesar)

ਉਨ੍ਹਾਂ ਕਿਹਾ ਕਿ ਹੁਣ ਤਾਂ ਕਾਂਗਰਸ ਦੇ ਆਗੂ ਆਪ ਹੀ ਕਹਿ ਰਹੇ ਹਨ ਕਿ ਮੰਤਰੀ, ਐੱਮ.ਐੱਲ.ਏ. ਅਤੇ ਅਫਸਰ ਨਸ਼ਾ ਵਿਕਾ ਰਹੇ ਹਨ। ਅੱਜ ਕੈਪਟਨ ਅਮਰਿੰਦਰ ਸਿੰਘ ਜੀ ਇਨ੍ਹਾਂ ਤੇ ਕੀ ਕਾਰਵਾਈ ਰਹੇ ਹਨ। ਜੇਕਰ ਤੁਹਾਡੇ ਕੋਲੋਂ ਸਰਕਾਰ ਨਹੀਂ ਸੰਭਾਲੀ ਜਾਂਦੀ ਜਾਂ ਕੰਟਰੋਲ ਨਹੀਂ ਹੋ ਰਹੀ ਤਾਂ ਅਸਤੀਫਾ ਹੀ ਦੇ ਦਿਓ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨਸ਼ੇ ਨੂੰ ਹੱਥ ਪਾਉਣਾ ਚਾਹੁੰਦੀ ਹੈ ਤਾਂ ਜਿਹੜੀਆਂ ਡਿਸਟਿਲਰੀਆਂ ਗਲਤ ਸ਼ਰਾਬ ਵੇਚ ਰਹੀਆਂ ਹਨ ਉਨ੍ਹਾਂ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਜੋ ਪਹਿਲਾਂ ਜਾਅਲੀ ਸ਼ਰਾਬ ਵਿਕ ਚੁੱਕੀ ਹੈ ਜੇਕਰ ਉਸ ਤੇ ਸਮੇਂ ਰਹਿੰਦੇ ਕਾਰਵਾਈ ਹੋ ਜਾਂਦੀ ਤਾਂ ਜਿਹੜੀਆਂ ਲਾਸ਼ਾਂ ਹੁਣ ਵਿਛੀਆਂ ਨੇ ਉਹ ਨਾ ਵਿਛਦੀਆਂ। ਅੱਗੇ ਬੋਲਦੇ ਹੋਏ ਬੀਬੀ ਜਗੀਰ ਕੌਰ ਨੇ ਕਿਹਾ ਕਿ ਐਕਸਾਈਜ਼ ਮਹਿਕਮੇ ਨੂੰ ਜਦੋਂ 5600 ਕਰੋੜ ਦਾ ਘਾਟਾ ਪਿਆ ਸੀ ਤਾਂ ਸ਼ਰਾਬ ਮਾਫੀਏ ਦੀ ਵੀ ਗੱਲ ਚਲੀ ਸੀ ਤਾਂ ਉਸ ਵੇਲੇ ਸਰਕਾਰ ‘ਚ ਵੀ ਇਸ ਗੱਲ ਦਾ ਰੌਲਾ ਪਿਆ ਪਰ ਉਦੋਂ ਇਹ ਗੱਲ ਠੱਪ ਹੋ ਕੇ ਗਈ, ਕਿਉਂਕਿ ਇਹ ਤਾਂ ਪਹਿਲਾਂ ਹੀ ਸਾਰਿਆਂ ਨੂੰ ਪਤਾ ਸੀ ਕਿ ਕੁਝ ਜਾਅਲੀ ਫੈਕਟਰੀਆਂ ਚੱਲ ਰਹੀਆਂ ਹਨ, ਸਗੋਂ ਅੱਜ ਵੀ ਜਾਅਲੀ ਸ਼ਰਾਬ ਵਿਕ ਰਹੀ ਹੈ ਤੇ ਸਾਡਾ ਇਲਾਕਾ ਵੀ ਉਸ ਤੋਂ ਬਚਿਆ ਨਹੀਂ ਹੋਇਆ। ਬੀਬੀ ਜਗੀਰ ਕੌਰ ਨੇ ਦੋਸ਼ ਲਾਇਆ ਕਿ ਜਦੋਂ ਤਕ ਪੁਲਸ ਅਤੇ ਸਰਕਾਰ ਸਿਰ ਤੇ ਨਾ ਹੋਵੇ, ਲੋਕਲ ਲੀਡਰਸ਼ਿਪ ਸਿਰ ਤੇ ਨਾ ਹੋਵੇ ਉਦੋਂ ਤਕ ਨਸ਼ਾ ਨਹੀਂ ਵਿਕ ਸਕਦਾ।


News Credit :jagbani(punjabkesar)