ਅਸਾਮ ‘ਚ ਬਾਗਜਾਨ ਦੇ ਤੇਲ ਖੂਹ ਨੇੜੇ ਵੱਡਾ ਧਮਾਕਾ ਹੋਇਆ ਹੈ। ਇੱਥੇ ਹੀ 9 ਜੂਨ ਨੂੰ ਗੈਸ ਲੀਕ ਹੋਣ ਤੋਂ ਬਾਅਦ ਅੱਗ ਲੱਗ ਗਈ ਸੀ। ਇੱਕ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ।

Image Courtesy Abp Sanjha

ਗੁਹਾਟੀ: ਤੇਲ ਇੰਡੀਆ ਲਿਮਟਿਡ ਦੇ ਅਸਾਮ ਸਥਿਤ ਖੂਹ ਕੋਲ ਵੱਡਾ ਧਮਾਕਾ ਹੋਇਆ। ਇਸੇ ਥਾਂ ‘ਤੇ ਪਿਛਲੇ ਮਹੀਨੇ 9 ਜੂਨ ਨੂੰ ਗੈਸ ਲੀਕ ਹੋਣ ਤੋਂ ਬਾਅਦ ਭਿਆਨਕ ਅੱਗ ਲੱਗੀ ਸੀ। ਇਸ ਦੀ ਪੁਸ਼ਟੀ ਇੱਕ ਅਧਿਕਾਰੀ ਨੇ ਕੀਤੀ ਹੈ। ਹਾਸਲ ਜਾਣਕਾਰੀ ਮੁਤਾਬਕ ਇਸ ਵਿਸਫੋਟ ‘ਚ ਦੋ ਵਿਦੇਸ਼ੀ ਮਾਹਰ ਜ਼ਖਮੀ ਹੋਏ ਹਨ।

ਦੱਸ ਦਈਏ ਕਿ ਜੂਨ ਦੇ ਮਹੀਨੇ ਵਿੱਚ ਅਸਾਮ ਦੇ ਤਿਨਸੁਕੀਆ ਜ਼ਿਲ੍ਹੇ ਵਿੱਚ ਜਨਤਕ ਖੇਤਰ ਦੇ ‘ਤੇਲ ਇੰਡੀਆ’ ਦੇ ਬਾਗਜਾਨ ਖੂਹ ‘ਚ ਅੱਗ ਲੱਗੀ। ਇਸ ਵਿੱਚ ਦੋ ਲੋਕ ਮਾਰੇ ਗਏ ਸੀ। ਇੱਥੇ ਪਿਛਲੇ 15 ਦਿਨਾਂ ਤੋਂ ਗੈਸ ਲੀਕ ਹੋ ਰਹੀ ਸੀ ਜਿਸ ਤੋਂ ਬਾਅਦ ਇਸ ਨੂੰ ਕੰਟਰੋਲ ਕਰਨ ਲਈ ਵਿਦੇਸ਼ੀ ਮਾਹਰਾਂ ਨੂੰ ਬੁਲਾਇਆ ਸੀ।

News Credit ABP Sanjha