ਇਤਿਹਾਸਕ ਨਗਰੀ ਬਾਬਾ ਬਕਾਲਾ ਵਿਖੇ ਮਨਾਏ ਜਾਂਦੇ ਸਾਲਾਨਾ ਰੱਖੜ ਪੁੰਨਿਆ ਦੇ ਮੇਲੇ ‘ਤੇ ਵੀ ਇਸ ਦਾ ਦਾ ਅਸਰ ਪਿਆ ਹੈ। ਇਸ ਤਹਿਤ ਇਸ ਵਾਰ ਸਿਆਸੀ ਕਾਨਫਰੰਸਾਂ ਨਹੀਂ ਹੋਣਗੀਆਂ ਤੇ ਮੇਲਾ ਵੀ ਨਹੀਂ ਲੱਗੇਗਾ।

Image Courtesy Abp Sanjha

ਬਾਬਾ ਬਕਾਲਾ: ਕੋਰੋਨਾਵਾਇਰਸ ਦਾ ਅਸਰ ਆਰਥਿਕਤਾ ਦੇ ਨਾਲ-ਨਾਲ ਤਿਉਹਾਰਾਂ ‘ਤੇ ਵੀ ਪੈ ਰਿਹਾ ਹੈ। ਇਤਿਹਾਸਕ ਨਗਰੀ ਬਾਬਾ ਬਕਾਲਾ ਵਿਖੇ ਮਨਾਏ ਜਾਂਦੇ ਸਾਲਾਨਾ ਰੱਖੜ ਪੁੰਨਿਆ ਦੇ ਮੇਲੇ ‘ਤੇ ਵੀ ਇਸ ਦਾ ਦਾ ਅਸਰ ਪਿਆ ਹੈ। ਇਸ ਤਹਿਤ ਇਸ ਵਾਰ ਸਿਆਸੀ ਕਾਨਫਰੰਸਾਂ ਨਹੀਂ ਹੋਣਗੀਆਂ ਤੇ ਮੇਲਾ ਵੀ ਨਹੀਂ ਲੱਗੇਗਾ। ਪ੍ਰਸ਼ਾਸ਼ਨ ਵੱਲੋਂ ਹਰੇਕ ਪਿੰਡ ‘ਚ ਬਕਾਇਦਾ ਮੁਨਾਦੀ ਕਰਵਾਈ ਜਾ ਰਹੀ ਹੈ ਤੇ ਲੋਕਾਂ ਨੂੰ ਆਪਣੇ ਘਰਾਂ ‘ਚ ਰਹਿ ਕੇ ਹੀ ਪਾਠ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।

ਬਾਬਾ ਬਕਾਲਾ ਦੇ ਐਸਡੀਐਮ ਸੁਮਿਤ ਮੁੱਦ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਸਰਕਾਰੀ ਹਦਾਇਤਾਂ ਅਨੁਸਾਰ ਲੋਕਾਂ ਨੂੰ ਘਰਾਂ ‘ਚ ਹੀ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਨਾ ਕੋਈ ਸਿਆਸੀ ਕਾਨਫਰੰਸ ਹੋਵੇਗੀ ਤੇ ਨਾ ਹੀ ਕਿਸੇ ਨੂੰ ਦੁਕਾਨ, ਸਟਾਲ, ਪੰਘੂੜੇ ਲਾਉਣ ਦੀ ਇਜਾਜ਼ਤ ਹੈ।

ਨੌਂਵੀ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਤਪ ਅਸਥਾਨ ‘ਤੇ ਹਰ ਸਾਲ ਸਾਉਣ ਮਹੀਨੇ ਦੀ ਪੁੰਨਿਆ ਮੌਕੇ ਰੱਖੜ ਪੁੰਨਿਆ ਦਾ ਤਿੰਨ ਰੋਜਾ ਮੇਲਾ ਲੱਗਦਾ ਹੈ, ਜੋ ਇਸ ਵਾਰ 3 ਅਗਸਤ ਨੂੰ ਹੈ ਤੇ ਪੰਜਾਬ ਤੇ ਨੇੜਲੇ ਸੂਬਿਆਂ ‘ਚੋਂ ਲੱਖਾਂ ਦੀ ਗਿਣਤੀ ‘ਚ ਲੋਕ ਬਾਬਾ ਬਕਾਲਾ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਪੁੱਜਦੇ ਹਨ ਪਰ ਇਸ ਵਾਰ ਕੋਰੋਨਾਵਾਇਰਸ ਕਰਕੇ ਸਰਕਾਰੀ ਹਦਾਇਤਾਂ ‘ਤੇ ਪ੍ਰਸ਼ਾਸ਼ਨ ਨੇ ਮੇਲਾ ਨਾ ਲਾਉਣ ਦਾ ਫੈਸਲਾ ਲਿਆ ਹੈ।

News Credit ABP Sanjha